ਮਨੋਰੰਜਨ ਡੈਸਕ, ਪ੍ਰਿਆ ਪਰਮਾਰ: ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ਦਾ ਤਲਾਕ ਹੋ ਗਿਆ ਹੈ। ਦੋਵਾਂ ਵਿਚਾਲੇ 1 ਕਰੋੜ ਰੁਪਏ ਦਾ ਸਮਝੌਤਾ ਹੋਇਆ ਹੈ। ਹਨੀ ਸਿੰਘ ਅਤੇ ਸ਼ਾਲਿਨੀ ਦਾ ਹੁਣ ਅਧਿਕਾਰਤ ਤੌਰ ‘ਤੇ ਤਲਾਕ ਹੋ ਗਿਆ ਹੈ। ਹਨੀ ਸਿੰਘ ਨੇ ਸਾਕੇਤ ਜ਼ਿਲ੍ਹਾ ਅਦਾਲਤ, ਦਿੱਲੀ ਦੀ ਫੈਮਿਲੀ ਕੋਰਟ ਵਿੱਚ ਸੀਲਬੰਦ ਲਿਫਾਫੇ ਵਿੱਚ ਆਪਣੀ ਪਤਨੀ ਨੂੰ ਗੁਜ਼ਾਰਾ ਭੱਤਾ ਵਜੋਂ 1 ਕਰੋੜ ਰੁਪਏ ਦਾ ਚੈੱਕ ਸੌਂਪਿਆ ਅਤੇ ਇਸ ਤਰ੍ਹਾਂ ਦੋਵੇਂ ਹਮੇਸ਼ਾ ਲਈ ਵੱਖ ਹੋ ਗਏ।
ਦਸ ਦਈਏ ਕਿ ਇਹ ਤਲਾਕ ਦੀ ਪਟੀਸ਼ਨ ਹਨੀ ਸਿੰਘ ਦੀ ਪਤਨੀ ਵਲੋਂ ਦਾਖ਼ਲ ਕਰਵਾਈ ਗਈ ਸੀ। ਉਨ੍ਹਾਂ ਵੱਲੋਂ ਪਿਛਲੇ ਸਾਲ ਤੀਸ ਹਜਾਰੀ ਕੋਰਟ ਵਿਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਗਈ ਸੀ। ਗਾਇਕ ਦੀ ਪਤਨੀ ਨੇ ਹਨੀ ਸਿੰਘ ਤੇ ਘਰੇਲੂ ਹਿੰਸਾ ਤੇ ਧੋਖਾ ਦੇਣ ਦੇ ਦੋਸ਼ ਲਗਾਏ ਸੀ ਤੇ ਇਸ ਮਾਮਲੇ ਵਿਚ ਹਨੀ ਸਿੰਘ ਨੂੰ 28 ਅਗਸਤ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ | ਹਨੀ ਸਿੰਘ ਦੀ ਪਤਨੀ ਦਾ ਕਹਿਣਾ ਹੈ ਕੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹਨੀ ਸਿੰਘ ਘਬਰਾ ਗਏ ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸਦੇ ਚਲਦਿਆਂ ਹਨੀ ਸਿੰਘ ਦੀ ਪਤਨੀ ਵੱਲੋਂ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਗਈ ਤੇ ਇਸਦੇ ਨਾਲ ਹੀ ਮੁਆਵਜੇ ਦੀ ਵੀ ਮੰਗ ਕੀਤੀ ਗਈ ਸੀ |
ਜਾਣਕਾਰੀ ਲਈ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਨੀ ਸਿੰਘ ਦਾ ਵਿਆਹ 2011 ਵਿਚ ਹੋਇਆ ਸੀ ਤੇ ਵਿਹਾਹ ਤੋਂ ਪਹਿਲਾ ਹਨੀ ਸਿੰਘ ਤੇ ਉਨ੍ਹਾਂ ਦੀ ਪਤਨੀ ਰਿਲਾਸ਼ਨਸ਼ਿਪ ਵਿਚ ਵੀ ਰਹਿ ਚੁਕੇ ਸੀ | ਉਨ੍ਹਾਂ ਦਾ ਵਿਆਹ 2011 ਵਿਚ ਹੋਇਆ ਸੀ ਪਰ ਉਨ੍ਹਾਂ ਵੱਲੋਂ ਆਪਣੇ ਵਿਆਹ ਦੀ ਖਬਰ ਨੂੰ ਗੁਪਤ ਰੱਖਿਆ ਗਿਆ ਸੀ ਤੇ ਉਨ੍ਹਾਂ ਦੇ ਵਿਆਹ ਬਾਰੇ ਸਾਰਿਆਂ ਨੂੰ 2014 ਵਿਚ ਪਤਾ ਲਗਾ ਸੀ ਕਿਉਕਿ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਪਣੇ ਵਿਆਹ ਨੂੰ ਕੈਰੀਅਰ ਵਿਚ ਨਹੀਂ ਆਉਣ ਦੇਣਾ ਚਾਹੁੰਦੇ ਸੀ ਹਾਲਾਂਕਿ ਇਨ੍ਹਾਂ ਦਾ ਵਿਆਹ ਲੰਬੇ ਸਮੇ ਦੇ ਰਿਲਾਸ਼ਨਸ਼ਿਪ ਵਿਚ ਰਹਿਣ ਤੋਂ ਬਾਅਦ ਕੀਤਾ ਗਿਆ ਸੀ ਪਰ ਇਨ੍ਹਾਂ ਰਿਸ਼ਤਾ ਚਲ ਨਹੀਂ ਸਕਿਆ ਤੇ ਹੁਣ ਇਸ ਜੋੜੇ ਦਾ ਤਲਾਕ ਹੋ ਗਿਆ ਹੈ ਕਿਉਕਿ ਉਨ੍ਹਾਂ ਦੀ ਪਤਨੀਂ ਵੱਲੋਂ ਆਪਣੇ ਪਤੀ ‘ਤੇ ਗੰਭੀਰ ਦੋਸ਼ ਲਗਾ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਮੁਆਵਜ਼ਾ ਵੀ ਮੰਗਿਆ ਸੀ, ਜਿਸ ਤੋਂ ਬਾਅਦ ਹਨੀ ਸਿੰਘ ਵੱਲੋਂ ਆਪਣੀ ਪਤਨੀ ਨੂੰ 1 ਕਰੋੜ ਰੁਪਏ ਦਾ ਚੈੱਕ ਦੇ ਦਿਤਾ ਗਿਆ ਹੈ ਤੇ ਹੁਣ ਦੋਵੇ ਹਮੇਸ਼ਾ ਲਈ ਅਲੱਗ ਹੋ ਗਏ ।
ਹਨੀ ਸਿੰਘ ਦਾ ਪਤਨੀ ਸ਼ਾਲਿਨੀ ਤਲਵਾਰ ਨਾਲ ਹੋਇਆ ਤਲਾਕ , ਪਤਨੀ ਨੇ ਤਲਾਕ ਲਈ ਇੰਨੇ ਕਰੋੜ ਦੀ ਕੀਤੀ ਮੰਗ
