Latest ਅਪਰਾਧ ਪੰਜਾਬ

MMS Leak Case: ਚੰਡੀਗੜ੍ਹ ਯੂਨੀਵਰਸਿਟੀ 24 ਸਤੰਬਰ ਤੱਕ ਵਿਦਿਆਰਥੀਆਂ ਲਈ ਬੰਦ

ਲਾਈਵ ਪੰਜਾਬੀ ਟੀਵੀ ਬਿਊਰੋ: ਚੰਡੀਗੜ੍ਹ ਯੂਨੀਵਰਸਿਟੀ ਵਾਇਰਲ ਵੀਡੀਓ ਮਾਮਲੇ ‘ਚ ਭਾਵੇਂ ਹੁਣ ਵਿਦਿਆਰਥੀਆਂ ਨਾਲ ਸਮਝੌਤਾ ਹੋ ਗਿਆ ਹੈ ਪਰ ਯੂਨੀਵਰਸਿਟੀ ਹੁਣ 24 ਸਤੰਬਰ ਤੱਕ ਵਿਦਿਆਰਥੀਆਂ ਲਈ ਬੰਦ ਕਰ ਦਿੱਤੀ ਗਈ ਹੈ। ਇਸ ਦਿਨ ਤੱਕ ਨਾਨ ਟੀਚਿੰਗ ਡੇਅ ਐਲਾਨ ਦਿੱਤਾ ਗਿਆ ਹੈ। ਹੁਣ ਵਿਦਿਆਰਥੀ ਆਪੋ ਆਪਣੇ ਘਰਾਂ ਨੂੰ ਪਰਤ ਰਹੇ ਹਨ ਤੇ ਕੁੜੀਆਂ ਨੂੰ ਲੈਣ ਲਈ ਉਹਨਾਂ ਦੇ ਮਾਪੇ ਤੇ ਹੋਰ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਹਨ। ਮਾਮਲੇ ‘ਚ ਮੁਹਾਲੀ ਪੁਲਿਸ ਦੋਵੇਂ ਮੁਲਜ਼ਮ ਨੌਜਵਾਨਾਂ ਅਤੇ ਲੜਕੀ ਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਪੁਲਿਸ ਤਿੰਨਾਂ ਤੋਂ ਇਤਰਾਜ਼ਯੋਗ ਵੀਡੀਓਜ਼ ਸਬੰਧੀ ਜਾਣਕਾਰੀ ਇਕੱਠੀ ਕਰਨ ਲਈ ਉਨ੍ਹਾਂ ਦੇ ਰਿਮਾਂਡ ਦੀ ਮੰਗ ਕਰ ਸਕਦੀ ਹੈ।

Leave a Comment

Your email address will not be published.

You may also like

Skip to toolbar