Latest ਅਪਰਾਧ ਪੰਜਾਬ ਰਾਜਨੀਤਿਕ

ਕਪੂਰਥਲਾ ਦੇ ਸਿਵਲ ਹਸਪਤਾਲ ‘ਚ ਹੰਗਾਮਾ, ਐੱਸਐੱਚਓ ਬਾਜਵਾ ਦੀ ਪਤਨੀ ਨੇ ਪੁਲਿਸ ‘ਤੇ ਲਾਏ ਜ਼ਹਿ*ਰ ਦੇਣ ਦੇ ਦੋਸ਼

ਲਾਈਵ ਪੰਜਾਬੀ ਟੀਵੀ ਬਿਊਰੋ: ਹਸਪਤਾਲ ‘ਚ ਦਾਖਲ ਇਕ ਮਹਿਲਾ ਖੁਦ ਨੂੰ ਫਿਰੋਜ਼ਪੁਰ ਦੇ ਐਸਐਚਓ ਦੀ ਪਤਨੀ ਦੱਸ ਰਹੀ ਹੈ। ਉਸਦਾ ਕਹਿਣਾ ਹੈ ਕਿ ਪੁਲਿਸ ਉਸ ਨੂੰ ਪਰੇਸ਼ਾਨ ਕਰ ਰਹੀ ਹੈ। ਐੱਸਐੱਚਓ ਪਰਮਿੰਦਰ ਬਾਜਵਾ ਦੇ ਖਿਲਾਫ ਨਸ਼ੇ ਦਾ ਕੇਸ ਚੱਲ ਰਿਹਾ ਹੈ। ਪੁਲਿਸ ਕਾਫੀ ਸਮੇਂ ਤੋਂ ਉਸ ਦੀ ਤਲਾਸ਼ ਵਿਚ ਛਾਪੇਮਾਰੀ ਕਰ ਰਹੀ ਹੈ ਤੇ ਬੀਤੇ ਦਿਨੀਂ ਪੁਲਿਸ ਕਪੂਰਥਲਾ ਵਿਚ ਐੱਸਐੱਚਓ ਪਰਮਿੰਦਰ ਸਿੰਘ ਦੀ ਪਤਨੀ ਨੂੰ ਹਿਰਾਸਤ ਵਿਚ ਲੈਣ ਲਈ ਪਹੁੰਚੀ। ਮਹਿਲਾ ਅਤੇ ਉਸ ਦੀ ਮਾਤਾ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਸ ਨੂੰ ਟਾਰਚਰ ਕੀਤਾ ਤੇ ਉਸ ਨੂੰ ਜ਼ਹਿਰੀਲੀ ਦਵਾਈ ਖੁਆ ਦਿੱਤੀ।
ਖੁਦ ਨੂੰ ਐੱਸਐੱਚਓ ਪਰਮਿੰਦਰ ਬਾਜਵਾ ਦੀ ਪਤਨੀ ਦੱਸ ਰਹੀ ਇਸ ਮਹਿਲਾ ਨੇ ਕਿਹਾ ਕਿ ਉਸ ਦਾ ਪਤੀ ਕਿੱਥੇ ਹੈ ਉਸ ਨੂੰ ਨਹੀਂ ਪਤਾ ਪਰ ਪੁਲਿਸ ਉਸ ਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕਰ ਰਹੀ ਹੈ। ਮਹਿਲਾ ਦੀ ਮਾਂ ਨੇ ਕਿਹਾ ਕਿ ਪਰਮਿੰਦਰ ਬਾਜਵਾ ਬਾਰੇ ਉਸ ਦੀ ਧੀ ਨੂੰ ਕੁਝ ਨਹੀਂ ਪਤਾ ਪਰ ਜੇਕਰ ਪੁਲਿਸ ਇਸੇ ਤਰ੍ਹਾਂ ਉਸ ਨੂੰ ਪਰੇਸ਼ਾਨ ਕਰਦੀ ਰਹੀ ਤਾਂ ਉਸ ਦੀ ਬੱਚੀ ਸੁਸਾਈਡ ਕਰ ਲਵੇਗੀ। ਉਧਰ ਐਂਟੀ ਫਰਾਡ ਸਟਾਫ ਦੇ ਇੰਚਾਰਡ ਜਨਕਰਾਜ ਨੇ ਕਿਹਾ ਕਿ ਮਹਿਲਾ ਨੂੰ ਜਾਂਚ ਵਿਚ ਸ਼ਾਮਲ ਕਰਨ ਲਈ ਪੁਲਿਸ ਗਈ ਸੀ ਪਰ ਉਸ ਦੌਰਾਨ ਜੋ ਕੁਝ ਵੀ ਹੋਇਆ ਉਸ ਦੀ ਜਾਂਚ ਕੀਤੀ ਜਾਵੇਗੀ।ਫਿਲਹਾਲ ਸੀਏ ਸਟਾਫ ਨੇ ਪੂਰੇ ਹਸਪਤਾਲ ਦੀ ਘੇਰਾਬੰਦੀ ਕਰ ਲਈ ਹੈ। ਮਾਮਲਾ ਬੇਹੱਦ ਗੰਭੀਰ ਹੈ। ਇਕ ਮਹਿਲਾ ਫਿਰੋਜ਼ਪੁਰ ਪੁਲਿਸ ‘ਤੇ ਦੋਸ਼ ਲਗਾ ਰਹੀ ਹੈ ਕਿ ਉਸ ਨੂੰ ਪੁਲਸ ਨੇ ਜ਼ਹਿਰ ਦਿੱਤਾ। ਇਸ ਮਾਮਲੇ ਵਿਚ ਫਿਲਹਾਲ ਪੁਲਿਸ ਨੇ ਕੁਝ ਹੋਰ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ ਹੈ।

Leave a Comment

Your email address will not be published.

You may also like

Skip to toolbar