ਲਾਈਵ ਪੰਜਾਬੀ ਟੀਵੀ : ਭਾਰਤ ਵੱਖ-ਵੱਖ ਸੱਭਿਆਚਾਰਾਂ ਵਾਲਾ ਦੇਸ਼ ਹੈ। ਹਰ ਤਿਉਹਾਰ ਸਮੇਂ-ਸਮੇਂ ’ਤੇ ਆ ਕੇ ਸਾਨੂੰ ਕੋਈ ਨਾ ਕੋਈ ਸੰਦੇਸ਼ ਦਿੰਦਾ ਹੈ। ਇਨ੍ਹਾਂ ਤਿਉਹਾਰਾਂ ਕਾਰਨ ਹੀ ਅਸੀਂ ਆਪਣੇ ਪੁਰਾਣੇ ਸੱਭਿਆਚਾਰ ਨਾਲ ਜੁੜੇ ਰਹਿੰਦੇ ਹਾਂ। ਦੁਸਹਿਰੇ ਦਾ ਤਿਉਹਾਰ ਭਾਰਤ ਦਾ ਪ੍ਰਮੁੱਖ ਤਿਉਹਾਰ ਹੈ। ਇਹ ਦਿਨ ਧਾਰਮਿਕ ਤੇ ਸਮਾਜਕ ਮਹੱਤਤਾ ਰੱਖਦਾ ਹੈ। ਇਸ ਤਿਉਹਾਰ ਨੂੰ ਬਦੀ ‘ਤੇ ਨੇਕੀ ਦੀ ਜਿੱਤ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਂਬਰਿਜ ਇੰਟਰਨੈਸ਼ਨਲ ਸਕੂਲ (ਕੋਐੱਡ), ਜਲੰਧਰ ਦੁਆਰਾ ਵਿਦਿਆਰਥੀਆਂ ਨੂੰ ਗੌਰਵਮਈ ਸੰਸਕ੍ਰਿਤੀ ਨਾਲ ਜੋੜਨ ਲਈ 4 ਅਕਤੂਬਰ, 2022 ਨੂੰ ਇਸ ਤਿਉਹਾਰ ਨੂੰ ਪੂਰੇ ਸਕੂਲ ਦੁਆਰਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਸਭ ਨੇ ਭਰਪੂਰ ਅਨੰਦ ਮਾਣਿਆ। ਇਸ ਉਪਰਾਲੇ ਦੇ ਤਹਿਤ ਸਕੂਲ ਵਿੱਚ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਪਹਿਲੀ ਅਤੇ ਦੂਸਰੀ ਜਮਾਤ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਦੁਆਰਾ ਰਾਮਲੀਲਾ ਪੇਸ਼ ਕੀਤੀ ਗਈ। ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਰਾਮਲੀਲਾ ਦੇਖਣ ਲਈ ਸੱਦਾ ਦਿੱਤਾ ਗਿਆ। ਵਿਦਿਆਰਥੀਆਂ ਨੇ ਮਨਮੋਹਕ ਪੁਸ਼ਾਕਾਂ ਪਾ ਕੇ ਭਿੰਨ-ਭਿੰਨ ਤਰ੍ਹਾਂ ਦੇ ਚਰਿੱਤਰਾਂ ਨੂੰ ਸਕਿੱਟ, ਗੀਤ ਅਤੇ ਸੰਵਾਦਾਂ ਦੇ ਰੂਪ ਵਿੱਚ ਪ੍ਰਸਤੁਤ ਕੀਤਾ। ਸਮਾਗਮ ਦੀ ਸ਼ੁਰੂਆਤ ਪ੍ਰੈਜੀਡੈਂਟ ਪੂਜਾ ਭਾਟੀਆ ਨੇ ਸ਼ਮਾਂ ਰੋਸ਼ਨ ਕਰਕੇ ਕੀਤੀ ਅਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਸੁਆਗਤ ਕੀਤਾ, ਜੋ ਕਿ ਉਚੇਚੇ ਤੌਰ ’ਤੇ ਰਾਮਲੀਲਾ ਦੇਖਣ ਲਈ ਆਏ ਸੀ। ਇਸ ਮੌਕੇ ਸਕੂਲ ਦੇ ਚੇਅਰਮੈਨ ਨਿਤਿਨ ਕੋਹਲੀ, ਉਪ-ਚੇਅਰਮੈਨ ਦੀਪਕ ਭਾਟੀਆ, ਵਾਇਸ ਪ੍ਰੈਜ਼ੀਡੈਂਟ ਪਾਰਥ ਭਾਟੀਆ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਦੇ ਸਟਾਫ਼ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਵਿਦਿਆਰਥੀਆਂ ਦੁਆਰਾ ਮਧੁਰ ਭਜਨ ਗਾਇਨ ਕੀਤਾ ਗਿਆ। ਪਹਿਲੀ ਅਤੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਰਾਮਲੀਲਾ ਦੀ ਪੇਸ਼ਕਾਰੀ ਆਕਰਸ਼ਣ ਦਾ ਮੁੱਖ ਕੇਂਦਰ ਰਹੀ। ਜਿਸ ਵਿੱਚ ਰਾਮ ਜੀ ਦਾ ਜਨਮ, ਸੁਵੰਬਰ, ਬਨਵਾਸ ਜਾਣਾ, ਸੀਤਾ ਹਰਨ ਅਤੇ ਰਾਵਣ ਵਧ ਦੇ ਦ੍ਰਿਸ਼ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੇ ਆਪਣੇ ਆਪ ਨੂੰ ਰਮਾਇਣ ਮਹਾਂਕਾਵਿ ਦੇ ਪਾਤਰਾਂ ਵਿੱਚ ਢਾਲ ਕੇ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪਾਤਰਾਂ ਦੇ ਮਸ਼ਹੂਰ ਸੰਵਾਦਾਂ ਨੂੰ ਬੋਲਿਆ ਅਤੇ ਉਨ੍ਹਾਂ ਪਾਤਰਾਂ ਰਾਹੀਂ ਸਕਾਰਤਮਾਕ ਸੰਦੇਸ਼ ਦਿੱਤੇ। ਇਸ ਬਿਰਤਾਂਤ ਦਾ ਮੁੱਕ ਉਦੇਸ਼ ਨੇਕੀ ਦੀ ਬਦੀ ‘ਤੇ ਅਤੇ ਧਰਮ ਦੀ ਅਧਰਮ ਉੱਤੇ ਜਿੱਤ ਨੂੰ ਦਰਸਾਉਣਾ ਸੀ। ਸ਼ਾਸਤਰੀ ਨ੍ਰਿਤ ਅਤੇ ਡਾਂਡੀਆ ਨਾਚ ਨੇ ਇਸ ਸਮਾਗਮ ਨੂੰ ਚਾਰ-ਚੰਦ ਲਾ ਦਿੱਤੇ। ਇਹ ਨ੍ਰਿਤ ਸਮਾਰੋਹ ਦੇ ਅੰਤ ਵਿੱਚ ਪੇਸ਼ ਕੀਤਾਗਿਆ, ਜਿਸ ਨੇ ਇੱਕ ਵੱਖਰਾ ਹੀ ਰੰਗ ਬੰਨ੍ਹਿਆ ਅਤੇ ਇਸ ਨਾਲ ਸਮਾਰੋਹ ਦੀ ਸ਼ਾਨ ਦੂਣੀ-ਚੌਗੁਣੀ ਹੋ ਗਈ। ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੇ ਇਸ ਸਮਾਗਮ ਦਾ ਅਨੰਦ ਉਠਾਇਆ। ਇਸ ਸਮਾਗਮ ਦੇ ਅੰਤ ਵਿੱਚ ਪ੍ਰਿੰ. ਹਰਲੀਨ ਮੋਹੰਤੀ ਦੁਆਰਾ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਨੂੰ ਇਸ ਸਮਾਰੋਹ ਨੂੰ ਯਾਦਗਾਰੀ ਬਨਾਉਣ ਲਈ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ। ਇਸ ਤਰ੍ਹਾਂ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹਰਲੀਨ ਨੇ ਵਿਦਿਆਰਥੀਆਂ ਅਤੇ ਦੇ ਯਤਨਾਂ ਨੂੰ ਸਲਾਹਿਆ ਅਤੇ ਬਦੀ ਉੱਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੰਦੇ ਹੋਏ ਜੀਵਨ ਵਿੱਚ ਨੇਕ ਕੰਮ ਕਰਨ, ਆਪਸੀ ਮਿਲਵਰਤਨ ਤੇ ਸਹਿਯੋਗ ਦੀ ਭਾਵਨਾ ਲਈ ਪ੍ਰੇਰਿਤ ਕੀਤਾ।

