ਗੁਰਦਾਸਪੁਰ : ਕਹਿੰਦੇ ਹਨ ਕਿ ਜ਼ਰੂਰਤ ਕਾਢ ਦੀ ਮਾਂ ਹੁੰਦੀ ਹੈ, ਇਸੇ ਤਰ੍ਹਾਂ ਦਾ ਕੁਝ ਕਰ ਵਿਖਾਇਆ ਹੈ ਗੁਰਦਾਸਪੁਰ ਦੇ ਸਾਬਕਾ ਫੌਜੀ ਗੁਰਸ਼ਰਨ ਸਿੰਘ ਨੇ । ਲਗਾਤਾਰ ਵੱਧ ਰਹੀਆਂ ਪੈਟਰੋਲ ਦੀਆਂ ਕੀਮਤਾਂ ਅਤੇ ਮਹਿੰਗੀਆਂ ਦੀ ਮਾਰ ਤੋਂ ਆਮ ਜਨਤਾ ਕਾਫੀ ਜ਼ਿਆਦਾ ਪ੍ਰੇਸ਼ਾਨ ਹੈ। ਦੂਜੇ ਪਾਸੇ ਲੋਕਾਂ ਦਾ ਘਰ ਦਾ ਗੁਜਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਇਸੇ ਪ੍ਰੇਸ਼ਾਨੀ ਤੋਂ ਦੁਖੀ ਰਹਿਣ ਵਾਲੇ ਸਾਬਕਾ ਫੌਜੀ ਗੁਰਸ਼ਰਨ ਸਿੰਘ ਨੇ ਇਸਦਾ ਹਲ ਲੱਭ ਲਿਆ ਹੈ ਤੇ ਉਹ ਹੱਲ ਹੈ ”ਬਿਨਾਂ ਪੈਟਰੋਲ ਤੋਂ ਚੱਲਣ ਵਾਲਾ ਮੋਟਰਸਾਈਕਲ”।
ਗੁਰਸ਼ਰਨ ਸਿੰਘ ਵੱਲੋਂ ਇਹ ਮੋਟਰਸਾਈਕਲ ਸਿਰਫ 3 ਮਹੀਨੇ ਵਿੱਚ ਪੁਰਾਣੇ ਸਾਮਾਨ ਨਾਲ ਤਿਆਰ ਕੀਤਾ ਗਿਆ ਹੈ । ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਫੌਜੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਹ ਫੌਜ ਦੀ ਨੌਕਰੀ ਤੋਂ ਬਾਅਦ ਖੇਤੀਬਾੜੀ ਕਰਦੇ ਸਨ ਪਰ ਉਨ੍ਹਾਂ ਨੂੰ ਘਰ ਦੇ ਕੰਮ ਲਈ ਅਕਸਰ ਹੀ ਬਜ਼ਾਰ ਜਾਣਾ ਪੈਦਾ ਸੀ, ਜਿਸ ਕਰਕੇ ਉਨ੍ਹਾਂ ਦੇ ਮੋਟਰਸਾਇਕਲ ਤੇ ਰੋਜ਼ ਕਰੀਬ 200 ਦਾ ਪੈਟਰੋਲ ਲੱਗ ਜਾਂਦਾ ਸੀ ਅਤੇ ਉਨ੍ਹਾਂ ਦੇ ਘਰ ਦਾ ਸਾਰਾ ਬਜਟ ਖਰਾਬ ਹੋ ਜਾਂਦਾ ਸੀ । ਉਨ੍ਹਾਂ ਨੇ ਕਿਹਾ ਮੈਂ ਪੁਰਾਣੇ ਸਾਮਾਨ ਨਾਲ ਜਿਸ ਵਿੱਚ ਘਰੇਲੂ ਸਾਮਾਨ ਵੀ ਹੈ ਇੱਕ ਮੋਟਸਾਈਕਲ ਬਣਾਉਣ ਦਾ ਫੈਸਲਾ ਕੀਤਾ, ਜਿਸ ਵਿਚ ਮੈਨੂੰ ਕਰੀਬ 3 ਮਹੀਨੇ ਦਾ ਸਮਾਂ ਲੱਗਾ। ਉਨ੍ਹਾਂ ਨੇ ਕਿਹਾ ਕਿ ਇਸ ਮੋਟਰਸਾਇਕਲ ਦਾ ਖਰਚਾ ਬਿਲਕੁਲ ਨਾ ਬਰਾਬਰ ਹੈ ਜੋ ਕਿ ਇੱਕ ਆਮ ਮੋਟਰਸਾਈਕਲ ਨਾਲੋ ਵੱਧ ਤਾਕਤ ਨਾਲ ਕੰਮ ਕਰਦਾ ਹੈ, ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਸਿੱਧੂ ਮੁਸੇਵਾਲਾ ਦਾ ਫੈਨ ਹੈ, ਜਦੋਂ ਸਿੱਧੂ ਦੀ ਮੌਤ ਹੋਈ ਸੀ ਤੇ ਉਨ੍ਹਾਂ ਦੇ ਪੁੱਤਰ ਨੇ 2 ਦਿਨ ਰੋਟੀ ਨਹੀਂ ਸੀ ਖਾਦੀ ਉਨ੍ਹਾਂ ਨੇ ਕਿਹਾ ਕਿ ਮੇਰੇ ਪੁੱਤਰ ਨੇ ਮੈਨੂੰ ਕਿਹਾ ਸੀ ਕਿ ਇਸ ਮੋਟਰਸਾਈਕਲ ਉਪਰ ਸਿੱਧੂ ਮੁਸੇਵਾਲਾ ਦੀ ਯਾਦ ਵਿੱਚ 5911 ਲਿਖੋ, ਜਿਸ ਤੋਂ ਬਾਅਦ ਉਨ੍ਹਾਂ ਨੇ 5911 ਲਿਖਿਆ। ਉਨ੍ਹਾਂ ਨੇ ਕਿਹਾ ਕਿ ਮੇਰਾ ਪੁੱਤਰ ਸਿੱਧੂ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਪੰਜਾਬ ਵਿਚ ਮੇਰੇ ਵਾਂਗ ਬਹੁਤ ਨੌਜਵਾਨ ਕਾਬੀਲੀਅਤ ਰੱਖਦੇ ਹਨ ਪਰ ਸਰਕਾਰਾਂ ਦੀ ਮਾੜੀ ਨੀਤੀ ਕਰਕੇ ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲਦਾਸ, ਜਿਸ ਕਰਕੇ ਉਹ ਆਪਣੇ ਰੋਜ਼ਗਾਰ ਲਈ ਵਿਦੇਸ਼ਾ ਵਿੱਚ ਜਾਦੇ ਹਨ।
ਸਾਬਕਾ ਫੌਜੀ ਨੇ ਕਰ ‘ਤਾ ਕਮਾਲ, ਬਣਾ ਦਿੱਤਾ ਬਿਨਾਂ ਪੈਟਰੋਲ ਤੋਂ ਚੱਲਣ ਵਾਲਾ ਦੇਸੀ ਮੋਟਰਸਾਈਕਲ, ਪੜ੍ਹੋ ਪੂਰੀ ਖ਼ਬਰ
