ਵੈੱਬ ਡੈਸਕ: ਸ਼ਹਿਰ ਦੇ ‘ਕੁੱਲ੍ਹੜ ਪਿੱਜ਼ਾ’ ਕਪਲ ਦਾ ਇਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਕਾਰਨ ਉਕਤ ਜੋੜਾ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਿਆ ਹੈ। ਉਕਤ ਜੋੜੇ ਦੇ ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਮਾਮਲਾ ਅਜੇ ਸ਼ਾਂਤ ਨਹੀਂ ਸੀ ਹੋਇਆ ਕਿ ਹੁਣ ਉਨ੍ਹਾਂ ਨਾਲ ਇਕ ਹੋਰ ਵਿਵਾਦ ਜੁੜ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਉਕਤ ਜੋੜੇ ਦਾ ਗੁਆਂਢੀ ਦੁਕਾਨਦਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ । ਇਸ ਝਗੜੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਾਹੀਂ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਕਤ ਜੋੜਾ ਗੁਆਂਢੀ ਨੂੰ ਗਾਲ੍ਹਾਂ ਕੱਢਦਾ ਨਜ਼ਰ ਆ ਰਿਹਾ ਹੈ।
ਜਲੰਧਰ ਸ਼ਹਿਰ ਦੇ ਵਾਲਮੀਕਿ ਚੌਕ ‘ਚ ਕੁੱਲ੍ਹੜ ਪੀਜ਼ਾ ਕਪਲ ਅਤੇ ਗੁਆਂਢੀ ਵਿਚਾਲੇ ਨਾ ਸਿਰਫ ਗਾਲੀ-ਗਲੋਚ ਹੋਈ ਹੈ ਸਗੋਂ ਮਾਮੂਲੀ ਧੱਕਾ-ਮੁੱਕੀ ਵੀ ਹੋਈ ਹੈ । ਕੁੱਲ੍ਹੜ ਪੀਜ਼ਾ ਦੇ ਮਾਲਕ ਸਹਿਜ ਅਰੋੜਾ ਆਪਣੇ ਗੁਆਂਢੀ ਨੂੰ ਦੋਹਾਂ ਦੀ ਬਾਊਂਡਰੀ ਦੇ ਵਿਚਾਲੇ ਲਗਾਈਆਂ ਰੱਸੀਆਂ ਰਾਹੀਂ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਕੁਝ ਲੋਕਾਂ ਨੇ ਅੰਦਰ ਆ ਕੇ ਦੋਵਾਂ ਨੂੰ ਬਚਾਇਆ । ਇਸ ਤੋਂ ਬਾਅਦ ਲੋਕ ਸਹਿਜ ਨੂੰ ਪਿਛਲੇ ਪਾਸੇ ਲੈ ਜਾਂਦੇ ਹਨ, ਫਿਰ ਉਸ ਦੀ ਪਤਨੀ ਗੁਰਪ੍ਰੀਤ ਕੌਰ ਮੂਹਰੇ ਚਾਰਜ ਸੰਭਾਲਦੀ ਹੈ। ਉਹ ਵੀ ਅਸ਼ਲੀਲ ਗਾਲ੍ਹਾਂ ਕੱਢਦੇ ਹੋਏ ਝਗੜੇ ਵਿੱਚ ਪੈ ਜਾਂਦੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਕਤ ਜੋੜਾ ਗਲੀ ਬਲਾਕ ਰਹਿਣ ‘ਤੇ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਕਾਰਨ ਪਹਿਲਾਂ ਚਰਚਾ ਵਿੱਚ ਆਏ ਸੀ। ਜਿਸ ਕਾਰਨ ਲੋਕਾਂ ਨੇ ਦੋਹਾਂ ਖਿਲਾਫ਼ ਮੋਰਚਾ ਖੋਲ੍ਹਿਆ ਸੀ ਕਿ ਰਸਤੇ ਵਿੱਚ ਗੱਡੀਆਂ ਦੇ ਖੜ੍ਹੇ ਰਹਿਣ ਦੇ ਕਾਰਨ ਉਨ੍ਹਾਂ ਨੂੰ ਆਉਣ-ਜਾਣ ਵਿੱਚ ਦਿੱਕਤ ਹੁੰਦੀ ਹੈ। ਇਸ ‘ਤੇ ਵੀ ਕਾਫ਼ੀ ਵਿਵਾਦ ਹੋਇਆ ਸੀ।
ਮੁੜ ਵਿਵਾਦਾਂ ‘ਚ ਘਿਰਿਆ ‘Kulhad Pizza’ ਕਪਲ, ਗੁਆਂਢੀ ਦੁਕਾਨਦਾਰ ਨਾਲ ਭਿੜਿਆ ਜੋੜਾਂ, ਕੱਢੀਆਂ ਗਾ+ਲ੍ਹਾਂ
