ਮਲੋਟ: ਪੰਜਾਬ ਦੇ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਲੋਟ ਕਸਬੇ ਦੀ 8 ਸਾਲਾ ਪੁਰਬਾਬ ਕੌਰ ਇੱਕ ਵਾਰ ਫਿਰ ਆਪਣੇ ਸਫ਼ਰ ‘ਵਾਕਿੰਗ ਆਨ ਕਲਾਊਡਜ਼’ ਕਰਕੇ ਸੁਰਖੀਆਂ ਵਿੱਚ ਹੈ। ਹੁਣ ਚਰਚਾ ਦਾ ਕਾਰਨ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ਵਿਚ ‘ਯੰਗੈਸਟ ਟੂ ਰਾਈਟ ਏ ਟਰੈਵਲੌਗ’ ਵਜੋਂ ਉਸ ਦੀ ਨਾਮਜ਼ਦਗੀ ਹੈ। ਪੁਰਬਾਬ ਕੌਰ ਸ਼ਹਿਰ ਦੇ ਪ੍ਰਸਿੱਧ ਕਵੀ ਮੰਗਲ ਮਦਾਨ ਅਤੇ ਕੁਲਵੰਤ ਕੌਰ ਦੀ ਪੋਤੀ ਅਤੇ ਪ੍ਰੋਫੈਸਰ ਗੁਰਮਿੰਦਰ ਜੀਤ ਕੌਰ ਅਤੇ ਰਿਸ਼ੀ ਹਿਰਦੇਪਾਲ ਦੀ ਪੁੱਤਰੀ ਹੈ।
ਜ਼ਿਕਰਯੋਗ ਹੈ ਕਿ ਪੁਰਬਾਬ ਕੌਰ ਨੇ ਹਾਲ ਹੀ ਵਿੱਚ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵੱਲੋਂ ਕਰਵਾਏ ਗਏ ਨੇਪਾਲ ਦੇ ਆਪਣੇ ਅੰਤਰਰਾਸ਼ਟਰੀ ਵਿਦਿਅਕ ਦੌਰੇ ’ਤੇ ਆਧਾਰਿਤ ਇੱਕ ਸਫ਼ਰਨਾਮਾ ਲਿਖਿਆ ਸੀ, ਜਿਸ ਸਦਕਾ ਉਸ ਨੂੰ ‘ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਸਫ਼ਰਨਾਮਾ ਲੇਖਕ’ ਦਾ ਖ਼ਿਤਾਬ ਮਿਲਿਆ ਹੈ।
ਮਲੋਟ ਦੀ 8 ਸਾਲਾ Puradab Kaur ਨੇ ‘ ਇੰਡੀਆ ਬੁੱਕ ਆਫ ਰਿਕਾਰਡਜ਼ ’ ’ਚ ਦਰਜ ਕਰਵਾਇਆ ਨਾਂ
