ਰਿਆਦ: ਸਾਊਦੀ ਅਰਬ ਦੇ ਰਿਆਦ ‘ਚ ਖੇਡੇ ਗਏ ਇਕ ਦੋਸਤਾਨਾ ਫੁੱਟਬਾਲ ਮੈਚ ‘ਚ ਵੀਰਵਾਰ ਨੂੰ ਸਾਊਦੀ ਆਲਸਟਾਰ-ਇਲੈਵਨ ਦੀ ਟੱਕਰ ਫਰਾਂਸੀਸੀ ਕਲੱਬ ਪੈਰਿਸ ਸੇਂਟ ਜਰਮਨ ਨਾਲ ਹੋਈ। ਇਸ ਮੈਚ ‘ਚ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨੇਲ ਮੇਸੀ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਮੈਚ ਤੋਂ ਪਹਿਲਾਂ ਬਾਲੀਵੁੱਡ ਅਭਿਨੇਤਾ ਅਤੇ ਸਦੀ ਦੇ ਮੈਗਾਸਟਾਰ ਵਜੋਂ ਜਾਣੇ ਜਾਂਦੇ ਅਮਿਤਾਭ ਬੱਚਨ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਅਮਿਤਾਭ ਬੱਚਨ ਦੀ ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨੇਲ ਮੇਸੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੁਰੰਤ ਵਾਇਰਲ ਹੋ ਗਈਆਂ।
ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਸਾਊਦੀ ਅਰਬ ਦੇ ਕਲੱਬ ਅਲ-ਨਾਸਰ ਨਾਲ ਕਰਾਰ ਕੀਤਾ ਹੈ। ਸਾਊਦੀ ਕਲੱਬ ਨਾਲ ਸਮਝੌਤੇ ਤੋਂ ਬਾਅਦ ਕ੍ਰਿਸਟੀਆਨੋ ਰੋਨਾਲਡੋ ਦਾ ਅਰਬ ਧਰਤੀ ‘ਤੇ ਇਹ ਪਹਿਲਾ ਮੈਚ ਸੀ। ਖੁਦ ਅਮਿਤਾਭ ਬੱਚਨ ਨੇ ਵੀ ਮੈਚ ਤੋਂ ਪਹਿਲਾਂ ਰੋਨਾਲਡੋ ਅਤੇ ਹੋਰ ਖਿਡਾਰੀਆਂ ਨੂੰ ਮਿਲਣ ਦਾ ਵੀਡੀਓ ਸ਼ੇਅਰ ਕੀਤਾ ਹੈ। ਪੁਰਤਗਾਲ ਦੇ ਦਿੱਗਜ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਵੀ ਅਮਿਤਾਭ ਬੱਚਨ ਨੂੰ ਮਿਲਣ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆਏ।
ਤੁਹਾਨੂੰ ਦੱਸ ਦੇਈਏ ਕਿ ਫਰਾਂਸ ਦੇ ਸਟ੍ਰਾਈਕਰ ਕਾਇਲੀਅਨ ਐਮਬਾਪੇ ਅਤੇ ਅਚਰਾਫ ਹਕੀਮੀ ਸ਼ਾਮਲ ਸਨ। ਇਹ ਦੋਵੇਂ ਖਿਡਾਰੀ ਫਰਾਂਸੀਸੀ ਕਲੱਬ ਪੈਰਿਸ ਸੇਂਟ-ਜਰਮੇਨ ਦੀ ਟੀਮ ਦਾ ਹਿੱਸਾ ਸਨ। ਦੂਜੇ ਪਾਸੇ ਕ੍ਰਿਸਟੀਆਨੋ ਰੋਨਾਲਡੋ ਦੀ ਟੀਮ ਕੋਲ ਸਲੇਮ ਅਲ-ਦੌਸਾਰੀ ਸੀ, ਜਿਸ ਨੇ ਵਿਸ਼ਵ ਕੱਪ ਦੇ ਗਰੁੱਪ ਪੜਾਅ ਵਿੱਚ ਅਰਜਨਟੀਨਾ ਨੂੰ ਹਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਅਮਿਤਾਭ ਬੱਚਨ ਨੇ ਰਿਆਦ ‘ਚ ਕ੍ਰਿਸਟੀਆਨੋ ਰੋਨਾਲਡੋ ਤੇ ਲਿਓਨੇਲ ਮੈਸੀ ਨਾਲ ਕੀਤੀ ਮੁਲਾਕਾਤ, ਦੇਖੋ ਵੀਡੀਓ
