Latest ਅਪਰਾਧ ਦੇਸ਼ ਪੰਜਾਬ

ਪੰਜਾਬ ਨੇ ਰਚਿਆ ਇਤਿਹਾਸ…ਪਹਿਲੀ ਵਾਰ ਦੋ ਮਹਿਲਾ IPS ਅਫਸਰ ਤਰੱਕੀ ਕਰ ਕੇ ਬਣੀਆਂ ਡੀਜੀਪੀ

ਵੈੱਬ ਡੈਸਕ: ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਵਿਭਾਗ ਵਿੱਚ ਅਜਿਹਾ ਕੁਝ ਹੋਇਆ ਹੈ, ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਗੁਰਪ੍ਰੀਤ ਕੌਰ ਦੇਵ ਅਤੇ ਸ਼ਸ਼ੀ ਪ੍ਰਭਾ ਦਿਵੇਦੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਦਾ ਅਹੁਦਾ ਸੰਭਾਲਣ ਵਾਲੀਆਂ ਪੰਜਾਬ ਦੀਆਂ ਪਹਿਲੀਆਂ ਮਹਿਲਾ ਆਈਪੀਐਸ ਅਧਿਕਾਰੀ ਬਣ ਗਈਆਂ ਹਨ। ਉਹ ਉਨ੍ਹਾਂ 7 ਐਡੀਸ਼ਨਲ ਡੀਜੀਪੀ ਰੈਂਕ ਦੇ ਅਧਿਕਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਡੀਜੀਪੀ ਵਜੋਂ ਤਰੱਕੀ ਦਿੱਤੀ ਗਈ ਹੈ। ਸੂਬੇ ਵਿੱਚ ਪੁਲਿਸ ਦੇ ਉੱਚ ਅਹੁਦੇ ‘ਤੇ ਰਹਿਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਹੁਣ 13 ਹੋ ਗਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਮੋਟ ਕੀਤੇ ਗਏ ਸਾਰੇ 1993 ਬੈਚ ਦੇ ਆਈਪੀਐਸ ਅਧਿਕਾਰੀ ਹਨ।
ਤਰੱਕੀ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਸਭ ਤੋਂ ਸੀਨੀਅਰ ਗੁਰਪ੍ਰੀਤ ਕੌਰ ਦੇਵ ਪੰਜਾਬ ਪੁਲਿਸ ਵਿੱਚ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਵੀ ਹੈ। ਉਹ 5 ਸਤੰਬਰ 1993 ਨੂੰ ਆਈਪੀਐਸ ਅਧਿਕਾਰੀ ਵਜੋਂ ਨਿਯੁਕਤ ਹੋਏ ਸਨ। ਉਸਨੇ ਇਸ ਤੋਂ ਪਹਿਲਾਂ ਵਧੀਕ ਡੀਜੀਪੀ (ਕਮਿਊਨਿਟੀ ਮਾਮਲੇ ਅਤੇ ਮਹਿਲਾ ਮਾਮਲੇ ਵਿਭਾਗ), ਨਸ਼ਾ ਵਿਰੋਧੀ ਵਿਸ਼ੇਸ਼ ਟਾਸਕ ਫੋਰਸ ਦੇ ਏਡੀਜੀਪੀ-ਕਮ-ਮੁਖੀ, ਚੀਫ ਵਿਜੀਲੈਂਸ ਅਫਸਰ, ਬਿਊਰੋ ਆਫ਼ ਇਨਵੈਸਟੀਗੇਸ਼ਨ ਅਤੇ ਏਡੀਜੀਪੀ (ਪ੍ਰਸ਼ਾਸਨ) ਅਤੇ ਏਡੀਜੀਪੀ (ਅਪਰਾਧ) ਵਜੋਂ ਸੇਵਾਵਾਂ ਨਿਭਾਈਆਂ ਹਨ।
ਇਸ ਦੇ ਨਾਲ ਹੀ ਸ਼ਸ਼ੀ ਪ੍ਰਭਾ ਦਿਵੇਦੀ ਨੂੰ ਆਧੁਨਿਕੀਕਰਨ ਦੇ ਵਾਧੂ ਚਾਰਜ ਦੇ ਨਾਲ ਵਧੀਕ ਡੀਜੀਪੀ (ਰੇਲਵੇ) ਵਜੋਂ ਤਾਇਨਾਤ ਕੀਤਾ ਗਿਆ ਸੀ ਅਤੇ ਉਹ ਸਾਲ 1993 ਬੈਚ ਦੇ ਹਨ। ਉਹ 4 ਸਤੰਬਰ 1994 ਨੂੰ ਆਈਪੀਐਸ ਅਧਿਕਾਰੀ ਵਜੋਂ ਭਰਤੀ ਹੋਈ ਸੀ। ਦਿਵੇਦੀ ਨੇ ਇਸ ਤੋਂ ਪਹਿਲਾਂ ਏਡੀਜੀਪੀ (ਮਨੁੱਖੀ ਸੰਸਾਧਨ ਵਿਕਾਸ) ਦੇ ਨਾਲ ਮਹਿਲਾ ਅਤੇ ਬਾਲ ਮਾਮਲਿਆਂ ਦੇ ਵਾਧੂ ਚਾਰਜ ਅਤੇ ਏਡੀਜੀਪੀ (ਓਮਬਡਸਮੈਨ) ਵਜੋਂ ਨੋਡਲ ਅਫਸਰ, ਪੰਜਾਬ ਪੁਲਿਸ ਚੋਣ ਸੈੱਲ ਦੇ ਵਾਧੂ ਚਾਰਜ ਦੇ ਨਾਲ ਕੰਮ ਕੀਤਾ ਸੀ।

Leave a Comment

Your email address will not be published.

You may also like

Skip to toolbar