ਭੋਪਾਲ ਸਿੰਘ, ਬਟਾਲਾ: “ਕਹਿੰਦੇ ਹਨ ਕਿ ਕਿਸੇ ਮੁਕਾਮ ਨੂੰ ਹਾਸਿਲ ਕਰਨ ਲਈ ਜੇਕਰ ਪੁਰੀ ਸ਼ਿੱਦਤ ਅਤੇ ਮਿਹਨਤ ਨਾਲ ਕੰਮ ਕੀਤਾ ਜਾਵੇ ਤਾਂ ਉਸ ਮੁਕਾਮ ਨੂੰ ਹਾਸਿਲ ਕਰਨ ਵਿਚ ਪੁਰੀ ਕਾਇਨਾਤ ਤੁਹਾਡਾ ਸਾਥ ਦੇਣ ਵਿਚ ਜੁੱਟ ਜਾਂਦੀ ਹੈ। ਅਜਿਹਾ ਹੀ ਕੁਝ ਕਰ ਵਿਖਾਇਆ ਹੈ ਬਟਾਲਾ ਸ਼ਹਿਰ ਦੇ ਨੌਜਵਾਨ ਅੰਮ੍ਰਿਤਪ੍ਰੀਤ ਸਿੰਘ ਨੇ ਜਿਸਨੇ ਲਗਾਤਾਰ 120 ਘੰਟੇ ਤਬਲਾ ਵਾਦਨ ਕਰਕੇ ” ਇੰਡੀਆ ਵਰਲਡ ਬੁੱਕ ਆਫ ਰਿਕਾਰਡ ” ਵਿੱਚ ਨਾਮ ਦਰਜ ਕਰਵਾ ਕੇ ਬਟਾਲੇ ਅਤੇ ਆਪਣੇ ਮਾਪਿਆਂ ਦਾ ਨਾਮ ਵਿਸ਼ਵ ਪੱਧਰ ‘ਤੇ ਚਮਕਾਇਆ ਹੈ। ਇਸ ਤੋਂ ਪਹਿਲਾਂ ਤਬਲਾ ਵਾਦਨ ਵਿੱਚ ਵਿMਵ ਰਿਕਾਰਡ 110 ਘੰਟੇ ਦਾ ਸੀ।
ਇਸ ਸਬੰਧੀ ਗੁਰੂ ਨਾਨਕ ਕਾਲਜ ਬਟਾਲਾ ਤੋਂ ਗ੍ਰੈਜੂਏਸ਼ਨ ਕਰ ਰਹੇ ਅੰਮ੍ਰਿਤਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ 31ਦਸਬੰਰ 2022 ਤੋਂ ਸਵੇਰੇ 11ਵਜੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਕੇ ਤਬਲਾ ਵਾਦਨ ਦੀ ਸ਼ੁਰੂਆਤ ਕੀਤੀ ਸੀ ਤੇ 5 ਜਨਵਰੀ 2023 ਨੂੰ ਸਵੇਰੇ 11 ਵਜੇ ਤੱਕ ਲਗਾਤਾਰ 5 ਦਿਨ ਤੇ 5 ਰਾਤਾਂ ਤਬਲਾ ਵਾਦਨ ਕਰਕੇ ਇਹ ਰਿਕਾਰਡ ਕਾਇਮ ਕੀਤਾ ਹੈ ਅਤੇ ਉਹ ਹੁਣ ” ਲਿਮਕਾ ਬੁੱਕ” ਤੇ ” ਵਰਲਡ ਬੁੱਕ ਆਫ ਗਿੰਨੀਜ਼” ਵਿੱਚ ਵੀ ਨਾਮ ਦਰਜ ਕਰਵਾਉਣ ਲਈ ਤਿਆਰੀ ਕਰ ਰਿਹਾ ਹੈ।
ਅੰਮ੍ਰਿਤਪ੍ਰੀਤ ਸਿੰਘ ਨੇ ਹੋਰ ਦੱਸਿਆ ਕਿ ਉਹ ਬਚਪਨ ਤੋਂ ਹੀ ਜਦੋ ਕੋਈ ਸੰਗਿਤ ਸੁਣਦਾ ਸੀ ਤਾਂ ਉਸਨੂੰ ਕੇਵਲ ਤਬਲਾ ਹੀ ਸੁਣਦਾ ਸੀ ਅਤੇ ਉਸਨੇ ਘਰ ਵਿੱਚ ਹੀ ਖਾਲੀ ਡਿੱਬੇ ਵਜਾਉਣੇ ਸ਼ੁਰੂ ਕੀਤੇ ਅਤੇ ਉਸਤੋਂ ਬਾਅਦ 9 ਕੁ ਸਾਲ ਦੀ ਉਮਰ ਵਿੱਚ ਹੀ ਤਬਲਾ ਵਾਦਨ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ ਅਤੇ ਰੋਜਾਨਾ ਹੀ 6 ਤੋਂ ਸੱਤ ਘੰਟੇ ਰਿਆਜ ਕਰਨਾ ਸ਼ੁਰੂ ਕੀਤਾ ਜੋ ਹੁਣ ਤਕ ਚਲਦਾ ਆ ਰਿਹਾ ਹੈ ਅਤੇ ਹੁਣ ਤਕ ਉਹ ਨਿਸ਼ਕਾਮ ਧਰਮ ਪ੍ਰਚਾਰ ਕਰ ਰਹੀਆਂ ਵੱਖ ਵੱਖ ਜਥੇਬੰਦੀਆਂ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ।
ਇਸ ਤੋਂ ਇਲਾਵਾ 17 ਕੁ ਸਾਲ ਦੀ ਉਮਰ ਤੋਂ ਉਹ ਗੁਰਦੁਆਰਾ ਸ਼ਹੀਦਾਂ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਵਿਖੇ ਵੀ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਜੀ ਭਾਈ ਗੁਰਪ੍ਰੀਤ ਸਿੰਘ ਜੀ ਭਾਈ ਅਨੂਪ ਸਿੰਘ ਜੀ ਅਤੇ ਭਾਈ ਪਲਵਿੰਦਰ ਸਿੰਘ ਜੀ ਨਾਲ ਸੇਵਾ ਨਿਭਾਉਦਾ ਆ ਰਿਹਾ ਹੈ । ਅੰਮ੍ਰਿਤਪ੍ਰੀਤ ਸਿੰਘਨੇ ਕਿਹਾ ਇਸ ਮੁਕਾਮ ਨੂੰ ਹਾਸਿਲ ਕਰਨ ਵਿੱਚ ਉਸਦੇ ਪਰਿਵਾਰ ਦਾ ਪੂਰਨ ਸਹਿਯੋਗ ਮਿਲਦਾ ਰਿਹਾ ਅਤੇ ਹੁਣ ਵੀ ਮਿਲ ਰਿਹਾ ਹੈ ਉਸਨੇ ਕਿਹਾ ਕਿ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਮਿੱਥ ਕੇ ਗੁਰੂ ਸਾਹਿਬਾਨ ਦੇ ਅਸ਼ੀਰਵਾਦ ਨਾਲ ਮੇਹਨਤ ਕਰਨੀ ਚਾਹੀਦੀ ਹੈ ਫਿਰ ਤੁਹਾਨੂੰ ਤੁਹਾਡੀ ਮੰਜਿਲ ਤਕ ਪਹੁੰਚਣ ਵਿਚ ਕੋਈ ਵੀ ਰੁਕਾਵਟ ਰੋਕ ਨਹੀਂ ਸਕਦੀ
ਅੰਮ੍ਰਿਤਪ੍ਰੀਤ ਸਿੰਘਬਟਾਲੇ ਪ੍ਰਸਿੱਧ ਧਾਰਮਿਕ ਸਮਾਜਿਕ ਤੇ ਰਾਜਨੀਤਕ ਕਾਰਜ ਕਰਤਾ ਗੁਰਦਰਸ਼ਨ ਸਿੰਘ ਦੇ ਬੇਟੇ ਹਨ। ਉਨ੍ਹਾਂ ਦੇ ਪਿਤਾ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕੇ ਉਨ੍ਹਾਂ ਦੇ ਬੇਟੇ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਮੁਕਾਮ ਹਾਸਿਲ ਕੀਤਾ ਹੈ ।ਨਾਲ ਹੀ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਅਤੇ ਮਾਪਿਆ ਸਮੇਤ ਸਿੱਖ ਸੰਸਥਾਵਾਂ ਅਤੇ ਕਮੇਟੀਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੇ ਹੁਨਰ ਦੀ ਪਹਿਚਾਣ ਕਰੋ ।