ਚੰਡੀਗੜ੍ਹ: ਪਟਿਆਲਾ ਜੇਲ੍ਹ ਵਿੱਚ ਬੰਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਭਲਕੇ ਰਿਹਾਅ ਕੀਤਾ ਜਾਣਾ ਹੈ। ਉਨ੍ਹਾਂ ਦੇ ਸਵਾਗਤ ਲਈ ਕਾਂਗਰਸ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਟਵੀਟ ਕੀਤਾ, “ਕੱਲ੍ਹ ਨੂੰ ਮੈਂ ਨਵਜੋਤ ਸਿੱਧੂ ਅਤੇ 50-51 ਨਾਗਰਿਕਾਂ ਦੀ ਰਿਹਾਈ ਲਈ 100% ਆਸਵੰਦ ਹਾਂ ਕਿਉਂਕਿ ਭਾਰਤੀ ਸੰਵਿਧਾਨ ਵਿੱਚ ਪੂਰਾ ਭਰੋਸਾ ਹੈ।” ਰਿਹਾਈ ਦੀ ਪ੍ਰਕਿਰਿਆ ਸੰਵਿਧਾਨ ਅਨੁਸਾਰ ਚੱਲ ਰਹੀ ਹੈ। ਅਸੀਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਸਾਡੇ ਗਣਰਾਜ ਦੇ ਸੰਸਥਾਪਕ ਡਾ: ਭੀਮ ਰਾਓ ਅੰਬੇਡਕਰ ਦੇ ਦਰਸਾਏ ਮਾਰਗ ‘ਤੇ ਹਮੇਸ਼ਾ ਚੱਲਾਂਗੇ।
ਨਵਜੋਤ ਸਿੱਧੂ ਦੀ ਰਿਹਾਈ ਬਾਰੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕਿਹਾ- ਭਾਰਤੀ ਸੰਵਿਧਾਨ ‘ਤੇ ਪੂਰਾ ਭਰੋਸਾ
