Latest ਦੇਸ਼ ਮਨੋਰੰਜਨ

RRR ਨੂੰ ਮਿਲੀ ਵੱਡੀ ਕਾਮਯਾਬੀ, ਆਸਕਰ ਐਵਾਰਡ ਲਈ ਨਾਮਜ਼ਦ ਗੀਤ ‘ਨਾਟੂ-ਨਾਟੂ’

ਮਨੋਰੰਜਨ ਡੈਸਕ।ਦੱਖਣੀ ਭਾਰਤੀ ਫ਼ਿਲਮਸਾਜ਼ ਐਸ.ਐਸ. ਰਾਜਾਮੌਲੀ ਦੀ ਫ਼ਿਲਮ ‘ਆਰਆਰਆਰ’ ਦਾ ਗੀਤ ‘ਨਾਟੂ-ਨਾਟੂ’ ਆਸਕਰ ਲਈ ਨਾਮਜ਼ਦ ਹੋਇਆ ਹੈ। ਐਸਐਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਨੇ ਪੂਰੀ ਦੁਨੀਆ ਵਿੱਚ ਤਰੰਗਾਂ ਪੈਦਾ ਕਰ ਦਿੱਤੀਆਂ ਹਨ।ਫਿਲਮ ਦੇ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਸਟਾਰਰ ਫਿਲਮ ‘ਨਾਟੂ ਨਾਟੂ’ ਨੂੰ ‘ਗੋਲਡਨ ਗਲੋਬ ਐਵਾਰਡਜ਼ 2023’ ਵਿੱਚ ਸਰਵੋਤਮ ਮੂਲ ਗੀਤ ਲਈ ਸਨਮਾਨਿਤ ਕੀਤਾ ਗਿਆ। ਗੋਲਡਨ ਗਲੋਬ ਜਿੱਤਣ ਤੋਂ ਬਾਅਦ ਰਾਜਾਮੌਲੀ ਦੀ ਫਿਲਮ ਨੂੰ ਸਰਵੋਤਮ ਗੀਤ ਲਈ ਕ੍ਰਿਟਿਕਸ ਚੁਆਇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਗੀਤ ‘ਨਾਟੁ ਨਾਟੂ’ ਲਈ ਹੀ ਦਿੱਤਾ ਗਿਆ। ਆਸਕਰ 2023 ਲਈ ਅੰਤਿਮ ਨਾਮਜ਼ਦਗੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਿੱਚ ਆਰਆਰਆਰ ਦੇ ਗੀਤ ਨਟੂ-ਨਟੂ ਨੂੰ ਸਰਵੋਤਮ ਮੂਲ ਗੀਤ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਗੀਤ ਨੂੰ ਐਮਐਮ ਕੀਰਵਾਨੀ ਨੇ ਕੰਪੋਜ਼ ਕੀਤਾ ਹੈ।

Leave a Comment

Your email address will not be published.

You may also like

Skip to toolbar