ਮਨੋਰੰਜਨ ਡੈਸਕ: ਲਗਾਤਾਰ ਸਿੱਧੂ ਮੂਸੇਵਾਲਾ ਨਾਲ ਰਿਪਲਾਈ ਨੂੰ ਲੈ ਵਿਵਾਦਾਂ ‘ਚ ਰਹਿਣ ਵਾਲੇ ਪੰਜਾਬੀ ਸਟਾਰ ਪੰਜਾਬੀ ਗਾਇਕ ਕਰਨ ਔਜਲਾ ਘੁਰਾਲੇ ਵਾਲਾ ਆਪਣੇ ਬੈਚਲਰਹੁੱਡ ਨੂੰ ਪਿੱਛੇ ਛੱਡਣ ਲਈ ਤਿਆਰ ਹੈ । ਮਿਲੀ ਜਾਣਕਾਰੀ ਅਨੁਸਾਰ ਕਰਨ ਔਜਲਾ ਅੱਜ 3 ਫਰਵਰੀ ਨੂੰ ਆਪਣੀ ਪ੍ਰੇਮਿਕਾ ਪਲਕ ਨਾਲ ਵਿਆਹ ਕਰਨ ਜਾ ਰਿਹਾ ਹੈ। ਕਰਨ ਅਤੇ ਪਲਕ ਪਿਛਲੇ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਹਨ। ਕੁਝ ਮਹੀਨੇ ਪਹਿਲਾਂ ਦੋਵਾਂ ਦਾ ਬ੍ਰਾਈਡਲ ਸ਼ਾਵਰ ਵੀ ਹੋਇਆ ਸੀ ਅਤੇ ਦੋਵਾਂ ਨੇ ਆਪਣੇ ਵਿਆਹ ਦਾ ਐਲਾਨ ਵੀ ਕੀਤਾ ਸੀ ।
ਮਾਪਿਆਂ ਦੇ ਦੇਹਾਂਤ ਤੋਂ ਬਾਅਦ ਚਾਚੇ ਨੇ ਕੀਤਾ ਸੀ ਪਾਲਣ ਪੋਸ਼ਣ
ਇਸ ਤੋਂ ਪਹਿਲਾਂ ਇਸ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਕਰਨ ਔਜਲਾ ਅਤੇ ਪਲਕ ਪਿਛਲੇ ਕਈ ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਹਨ । ਕਰਣ ਔਜਲਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਆਪਣੇ ਮਾਪਿਆਂ ਨੂੰ ਬਚਪਨ ‘ਚ ਹੀ ਗੁਆ ਦੇਣ ਵਾਲੇ ਕਰਨ ਔਜਲਾ ਨੂੰ ਉਸ ਦੇ ਚਾਚੇ ਨੇ ਹੀ ਪਾਲਿਆ ਹੈ ।
ਜਿਸ ਦਾ ਜ਼ਿਕਰ ਉਨ੍ਹਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਪੋਸਟਾਂ ‘ਚ ਕੀਤਾ ਜਾਂਦਾ ਹੈ । ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਨਾਮ ਕਮਾਉਣ ਦੇ ਲਈ ਬਹੁਤ ਮਿਹਨਤ ਕੀਤੀ ਹੈ । ਕਰਨ ਔਜਲਾ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਭੈਣਾਂ ਵੀ ਹਨ ਜੋ ਕਿ ਵਿਦੇਸ਼ ‘ਚ ਰਹਿੰਦੀਆਂ ਹਨ ।
ਹਿੱਟ ਗੀਤਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਹਨ ਕਰਨ ਔਜਲਾ
ਕਰਨ ਔਜਲਾ ਜ਼ਿਆਦਾਤਰ ਗੀਤ ਖੁਦ ਹੀ ਲਿਖਦੇ ਹਨ । ਉਨ੍ਹਾਂ ਦਾ ਹਰ ਗੀਤ ਹਿੱਟ ਹੁੰਦਾ ਹੈ । ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਕਰਨ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।
ਸਿੱਧੂ ਮੂਸੇਵਾਲਾ ਨਾਲ ਰਹਿੰਦੀ ਸੀ ਅਕਸਰ ਕੰਟਰੋਵਰਸੀ
ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਦੇ ਕਾਫੀ ਫੈਨ ਹਨ। ਦੋਵੇਂ ਦੀ ਆਪਸ ‘ਚ ਹਮੇਸ਼ਾ ਕੰਟਰੋਵਰਸੀ ਰਹੀ ਹੈ। ਸਿੱਧੂ ਦੇ ਇਸ ਦੁਨੀਆ ਤੋਂ ਜਾਣ ਮਗਰੋਂ ਕਰਨ ਵੀ ਕਾਫੀ ਦੁੱਖੀ ਹੋਏ ਸਨ। ਕਰਨ ਨੇ ਵੀ ਇੰਸਟਾਗ੍ਰਾਮ ‘ਤੇ ਪੋਸਟ ਪਾ ਕੇ ਸਿੱਧੂ ਦੀ ਆਤਮਾ ਦੀ ਸ਼ਾਂਤੀ ਮੰਗੀ ਸੀ।