Latest ਅਪਰਾਧ ਖੇਡ ਦੇਸ਼ ਵਿਦੇਸ਼

ਆਸਟ੍ਰੇਲੀਆ ਨੇ ਰਵਿੰਦਰ ਜਡੇਜਾ ‘ਤੇ ਲਾਇਆ ਬਾਲ ਟੈਂਪਰਿੰਗ ਦਾ ਇ+ਲਜ਼ਾਮ, ਦੇਖੋ ਵੀਡੀਓ

ਸਪੋਰਟਸ ਡੈਸਕ : ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਦਾ ਪਹਿਲਾ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਨਾਗਪੁਰ ‘ਚ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਦੀ ਟੀਮ ਪਹਿਲੇ ਦਿਨ ਹੀ ਢਹਿ ਗਈ। ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਪਹਿਲੀ ਪਾਰੀ ‘ਚ 5 ਵਿਕਟਾਂ ਲਈਆਂ। ਇਸ ਸਭ ਦੇ ਵਿਚਕਾਰ ਆਸਟ੍ਰੇਲੀਆਈ ਮੀਡੀਆ ਨੇ ਜਡੇਜਾ ‘ਤੇ ਗੇਂਦ ਨਾਲ ਛੇੜਛਾੜ ਦਾ ਦੋਸ਼ ਲਗਾਇਆ ਹੈ। ਆਸਟ੍ਰੇਲੀਅਨ ਮੀਡੀਆ ਆਉਟਲੇਟ ਫੌਕਸ ਕ੍ਰਿਕੇਟ ਨੇ ਵੀ ਇਸ ਸਬੰਧੀ ਇੱਕ ਕਲਿੱਪ ਸ਼ੇਅਰ ਕੀਤੀ ਹੈ।
ਫੌਕਸ ਕ੍ਰਿਕੇਟ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਅਤੇ ਕੈਪਸ਼ਨ ‘ਚ ਲਿਖਿਆ, ‘ਫਨੀ। ਭਾਰਤ-ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਦੌਰਾਨ ਸਵਾਲੀਆ ਨਿਸ਼ਾਨ ਖੜ੍ਹਾ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਬਹਿਸ ਛਿੜ ਗਈ ਹੈ। ਇਸ ਵੀਡੀਓ ਕਲਿੱਪ ‘ਚ ਦੇਖਿਆ ਜਾ ਰਿਹਾ ਹੈ ਕਿ ਰਵਿੰਦਰ ਜਡੇਜਾ ਗੇਂਦ ਸੁੱਟਣ ਤੋਂ ਪਹਿਲਾਂ ਸਾਥੀ ਖਿਡਾਰੀ ਮੁਹੰਮਦ ਸਿਰਾਜ ਕੋਲ ਜਾਂਦਾ ਹੈ ਅਤੇ ਉਸ ਤੋਂ ਮਲ੍ਹਮ ਵਰਗੀ ਚੀਜ਼ ਲੈ ਕੇ ਉਸ ਦੀਆਂ ਉਂਗਲਾਂ ‘ਤੇ ਲਗਾ ਦਿੰਦਾ ਹੈ।
ਆਈਸੀਸੀ ਦੇ ਨਿਯਮਾਂ ਮੁਤਾਬਕ ਗੇਂਦਬਾਜ਼ ਜਾਂ ਫੀਲਡਰ ਗੇਂਦ ‘ਤੇ ਕੁਝ ਨਹੀਂ ਪਾ ਸਕਦੇ ਹਨ ਅਤੇ ਅਜਿਹਾ ਕਰਨਾ ਬਾਲ ਟੈਂਪਰਿੰਗ ਦੀ ਸ਼੍ਰੇਣੀ ‘ਚ ਆਉਂਦਾ ਹੈ। ਵੀਡੀਓ ‘ਚ ਰਵਿੰਦਰ ਜਡੇਜਾ ਅਜਿਹਾ ਕੁਝ ਕਰਦੇ ਨਜ਼ਰ ਨਹੀਂ ਆ ਰਹੇ ਹਨ। ਫੁਟੇਜ ਦੇਖ ਕੇ ਪਤਾ ਲੱਗਦਾ ਹੈ ਕਿ ਜਡੇਜਾ ਨੇ ਆਪਣੀਆਂ ਉਂਗਲਾਂ ਨੂੰ ਆਰਾਮ ਦੇਣ ਲਈ ਮਲਮ ਲਗਾਇਆ ਸੀ। ਜੇਕਰ ਜਡੇਜਾ ਨੇ ਬਾਲ ਟੈਂਪਰਿੰਗ ਕਰਨੀ ਹੁੰਦੀ ਤਾਂ ਉਹ ਗੇਂਦ ‘ਤੇ ਕਰੀਮ ਲਗਾ ਦਿੰਦੇ ਪਰ ਆਸਟ੍ਰੇਲੀਅਨ ਮੀਡੀਆ ਨੇ ਬੇਵਜ੍ਹਾ ਇਸ ਮਾਮਲੇ ਨੂੰ ਉਛਾਲਣ ਦੀ ਕੋਸ਼ਿਸ਼ ਕੀਤੀ ਹੈ।
ਜੇਕਰ ਦੇਖਿਆ ਜਾਵੇ ਤਾਂ ਫਾਕਸ ਕ੍ਰਿਕਟ ਨਾਗਪੁਰ ਟੈਸਟ ਮੈਚ ਰਾਹੀਂ ਭਾਰਤੀ ਕ੍ਰਿਕਟ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਨਾਗਪੁਰ ਦੀ ਵਿਕਟ ਨੂੰ ਅਪਮਾਨਜਨਕ ਕਿਹਾ ਸੀ। ਫਿਰ ਫੌਕਸ ਕ੍ਰਿਕੇਟ ਨੇ ਵੀ ਉਸਮਾਨ ਖਵਾਜਾ ਦੇ ਖਿਲਾਫ ਡੀਆਰਐਸ ਫੈਸਲੇ ‘ਤੇ ਸਵਾਲ ਉਠਾਏ। ਇਸ ਤੋਂ ਬਾਅਦ ਉਸ ਨੇ ਰਵਿੰਦਰ ਜਡੇਜਾ ਨੂੰ ਬਾਲ ਟੈਂਪਰਿੰਗ ਵਿਵਾਦ ਵਿੱਚ ਫਸਾਉਣ ਦੀ ਅਸਫਲ ਕੋਸ਼ਿਸ਼ ਕੀਤੀ। ਜਦੋਂ ਆਸਟ੍ਰੇਲੀਆਈ ਮੀਡੀਆ ਅਜਿਹੇ ਦੋਸ਼ ਲਗਾ ਰਿਹਾ ਹੈ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਆਸਟ੍ਰੇਲੀਆਈ ਮੀਡੀਆ ਭਾਰਤੀ ਕ੍ਰਿਕਟ ‘ਤੇ ਬੇਬੁਨਿਆਦ ਦੋਸ਼ ਲਗਾ ਚੁੱਕਾ ਹੈ।

Leave a Comment

Your email address will not be published.

You may also like