Latest ਅਪਰਾਧ ਪੰਜਾਬ

ਨਿੱਜੀ ਹਸਪਤਾਲ ਨੇ ਜਿਸ ਮਰੀਜ਼ ਨੂੰ ਐਲਾਨਿਆ ਮ੍ਰਿ+ਤ+ਕ, PGI ਜਾ ਕੇ ਹੋਇਆ ਜ਼ਿੰ+ਦਾ, ਹੁਣ ਮ੍ਰਿ+ਤ+ਕ ਐਲਾਨਿਆ ਸ਼ਖਸ ਪਰਿਵਾਰ ਸਮੇਤ ਦੇ ਰਿਹਾ ਧਰਨਾ

ਹੁਸ਼ਿਆਰਪੁਰ: ਇਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨਿੱਜੀ ਹਸਪਤਾਲ ਵੱਲੋਂ ਇਕ ਸ਼ਖਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਉਸ ਸ਼ਖਸ ਦੀ ਹਲਚਲ ਦੇਖਦਿਆਂ ਪਰਿਵਾਰ ਉਸ ਨੂੰ ਤੁਰੰਤ ਪੀਜੀਆਈ ਲੈ ਗਿਆ, ਜਿਥੇ ਉਹ ਸ਼ਖਸ ਜ਼ਿੰਦਾ ਹੋ ਗਿਆ। ਦਰਅਸਲ ਹੁਸ਼ਿਆਰਪੁਰ ਦੇ ਪਿੰਡ ਰਾਮ ਕਾਲੋਨੀ ਕੈਂਪ ਵਿਖੇ ਪਿੰਡ ਨੰਗਲ ਸ਼ਹੀਦ ਦੇ ਰਹਿਣ ਵਾਲੇ ਬਹਾਦਰ ਸਿੰਘ ਨੂੰ ਸਾਹ ਦੀ ਦਿੱਕਤ ਸੀ ਤੇ ਖਾਂਸੀ ਜ਼ਿਆਦਾ ਆਉਣ ਕਾਰਨ ਪਰਿਵਾਰ ਉਸ ਨੂੰ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ।ਡਾਕਟਰਾਂ ਵੱਲੋਂ ਤਿੰਨ ਤੋਂ ਚਾਰ ਘੰਟੇ ਇਲਾਜ ਕਰਨ ਤੋਂ ਬਾਅਦ ਬਹਾਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਵੱਲੋਂ ਪਰਿਵਾਰ ਨੂੰ ਬਿੱਲ ਜਮ੍ਹਾਂ ਕਰਵਾ ਕੇ ਮ੍ਰਿਤਕ ਦੇਹ ਲਿਜਾਣ ਲਈ ਕਿਹਾ ਗਿਆ, ਜਦੋਂ ਪਰਿਵਾਰ ਨੇ ਬਹਾਦਰ ਸਿੰਘ ਨੂੰ ਬਾਹਰ ਲਿਆਂਦਾ ਤਾਂ ਉਸ ਦੀ ਕੁਝ ਹਲਚਲ ਹੋਈ, ਇਸ ਉਤੇ ਪਰਿਵਾਰ ਤੁਰੰਤ ਉਸ ਨੂੰ ਪੀਜੀਆਈ ਵਿਖੇ ਲੈ ਗਿਆ। ਪੀਜੀਆਈ ਪਹੁੰਚਦਿਆਂ ਹੀ ਉਥੇ ਮੌਜੂਦ ਡਾਕਟਰਾਂ ਵੱਲੋਂ ਉਸ ਦੀ ਜਾਂਚ ਕੀਤੀ ਗਈ, ਤੇ ਕੁਝ ਸਮੇਂ ਬਾਅਦ ਹੀ ਬਹਾਦਰ ਸਿੰਘ ਨੂੰ ਹੋਸ਼ ਆ ਗਈ। ਪਰਿਵਾਰ ਵੱਲੋਂ ਹੁਣ ਆਈਵੀਵਾਈ ਹਸਪਤਾਲ ਦੇ ਬਾਹਰ ਪੱਕੇ ਤੌਰ ਉਤੇ ਧਰਨਾ ਲਾਇਆ ਗਿਆ ਹੈ ਤੇ ਹਸਪਤਾਲ ਦਾ ਲਾਈਸੈਂਸ ਰੱਦ ਕਰਨ ਦੀ ਮੰਗ ਕਰ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਧਰਨੇ ਵਿਚ ਹਸਪਤਾਲ ਵੱਲੋਂ ਮ੍ਰਿਤਕ ਐਲਾਨਿਆ ਗਿਆ ਸ਼ਖਸ ਵੀ ਮੌਜੂਦ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਹਾਦਰ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕੀ ਉਨ੍ਹਾਂ ਦੇ ਪਤੀ ਬਹਾਦਰ ਸਿੰਘ ਨੂੰ ਆਮ ਖਾਂਸੀ ਆਈ ਤਾਂ ਉਹ ਉਸ ਨੂੰ ਨਿੱਜੀ ਹਸਪਤਾਲ ਲੈ ਆਏ ਤੇ ਉਥੇ ਡਾਕਟਰਾਂ ਨੇ ਉਸ ਦੇ ਗਲੇ ਵਿਚ ਸਾਹ ਦੀ ਪਾਈਪ ਪਾ ਦਿੱਤੀ ਤੇ ਆਈਸੀਯੂ ਵਿਚ ਭਰਤੀ ਕਰ ਦਿੱਤਾ। ਕੁਲਵਿੰਦਰ ਕੌਰ ਨੇ ਕਿਹਾ ਕਿ 3 ਤੋਂ 4 ਘੰਟੇ ਬੀਤ ਜਾਣ ਮਗਰੋਂ ਜਦੋਂ ਮੈਂ ਆਪਣੇ ਪਤੀ ਨੂੰ ਮਿਲਣ ਦੀ ਜ਼ਿੱਦ ਕੀਤੀ ਤਾਂ ਉਥੇ ਦੀਆਂ ਨਰਸਾਂ ਨੇ ਮੇਰੇ ਨਾਲ ਬਦਸਲੂਕੀ ਕੀਤੀ ਤੇ ਮਿਲਣ ਨਾ ਦਿੱਤਾ, ਪਰ ਜਦੋਂ ਦੁਬਾਰਾ ਮੈਂ ਡਾਕਟਰਾਂ ਨੂੰ ਮਿਲਣ ਲਈ ਕਿਹਾ ਤਾਂ ਉਨ੍ਹਾਂ ਨੇ ਕਿਹਾ ਕਿ ਤੁਹਾਡਾ ਪਤੀ ਮਰ ਚੁੱਕਾ ਹੈ, ਬਿੱਲ ਦੇ ਕੇ ਮ੍ਰਿਤਕ ਦੇਹ ਲੈ ਜਾਓ।
ਇਸ ਸਬੰਧੀ ਮੌਕੇ ਉਤੇ ਪਹੁੰਚੇ ਐਸਐਚਓ ਮਾਡਲ ਟਾਊਨ ਹਰਪ੍ਰੀਤ ਨੇ ਗੱਲ ਕਰਦੇ ਹੋਇ ਦੱਸਿਆ ਕੀ ਪੀੜਤ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਦੇ ਖਿਲਾਫ ਇਕ ਸ਼ਿਕਾਇਤ ਦਿਤੀ ਗਈ ਹੈ ਤੇ 2 ਦਿਨ ਦੇ ਅੰਦਰ ਜਾਂਚ ਪੜਤਾਲ ਕਰ ਕੇ ਬਣਦੀ ਮੁਲਜ਼ਮਾਂ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ।

Leave a Comment

Your email address will not be published.

You may also like