ਰੂਪਨਗਰ : ਲਿਬੀਆ ਵਿਚ ਫਸੇ 12 ਭਾਰਤੀ ਨੌਜਵਾਨਾਂ ਦੇ ਵਿੱਚ ਪਹਿਲਾ ਜੱਥਾ ਚਾਰ ਨੌਜਵਾਨਾਂ ਨੂੰ ਨਾਲ ਲੈ ਕੇ ਆਪਣੇ ਦੇਸ਼ ਪਰਤ ਆਇਆ ਹੈ। ਵਾਪਸ ਆਏ 4 ਨੌਜਵਾਨਾਂ ਵਿੱਚੋਂ ਇਕ ਨੌਜਵਾਨ ਬਿਹਾਰ ਦਾ ਰਹਿਣ ਵਾਲਾ ਹੈ ਤੇ 3 ਨੌਜਵਾਨਾਂ ‘ਚੋਂ ਇਕ ਕਪੂਰਥਲਾ ਦਾ, ਇਕ ਮੋਗਾ ਦਾ, ਅਤੇ ਇਕ ਜ਼ਿਲਾ ਰੂਪਨਗਰ ਦੇ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਲੰਗਮਾਜਰੀ ਦਾ ਰਹਿਣ ਵਾਲਾ ਹੈ। ਜਦੋਂ ਕਿ ਹਾਲੇ ਵੀ 8 ਨੌਜਵਾਨ ਲੀਬੀਆ ਵਿਚ ਘਰ ਵਾਪਸੀ ਦੀ ਉਡੀਕ ਵਿਚ ਉਥੇ ਹੀ ਫਸੇ ਹੋਏ ਹਨ। ਜਿੱਥੇ ਪਰਿਵਾਰ ਦੇ ਵੱਲੋਂ ਘਰ ਪਹੁੰਚਣ ਤੇ ਭਾਰਤ ਸਰਕਾਰ ਤੇ ਮੌਜੂਦਾ ਸਰਕਾਰ ਦੇ ਵਿਧਾਇਕ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਬੀਜੇਪੀ ਦੇ ਜ਼ਿਲਾ ਪ੍ਰਧਾਨ ਅਜੇਵਿਰ ਸਿੰਘ ਲਾਲਪੁਰਾ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਉਥੇ ਹੀ ਬਾਕੀ 8 ਨੌਜਵਾਨਾਂ ਨੂੰ ਵੀ ਭਾਰਤ ਲਿਆਉਣ ਦੇ ਲਈ ਮਾਪਿਆਂ ਵੱਲੋਂ ਸਰਕਾਰਾਂ ਅੱਗੇ ਬੇਨਤੀ ਕੀਤੀ ਜਾ ਰਹੀ ਹੈ।
ਰੋਜ਼ੀ-ਰੋਟੀ ਦੀ ਤਲਾਸ਼ ਵਿਚ ਵਿਦੇਸ਼ ਗਏ ਨੌਜਵਾਨ ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਲੰਗਮਜਾਰੀ ਦੇ ਪੰਜ ਨੌਜਵਾਨਾਂ ਸਮੇਤ 12 ਨੌਜਵਾਨ ਜਿਹਨਾਂ ਨੂੰ ਦੁਬਈ ਦੀ ਜਗ੍ਹਾ ਲੀਬੀਆ ਭੇਜ ਦਿੱਤਾ ਗਿਆ ਲਿਬੀਆ ਵਿੱਚ ਜਾ ਕੇ ਇਨ੍ਹਾਂ ਨੌਜਵਾਨਾਂ ਨੂੰ ਤਨਖਾਹ ਤਾਂ ਕੀ ਮਿਲਣੀ ਸੀ। ਸਗੋਂ ਉਹਨਾਂ ਨੂੰ ਖਾਣ ਪੀਣ ਲਈ ਰੋਟੀ ਤੇ ਪਾਣੀ ਵੀ ਨਹੀਂ ਦਿੱਤਾ ਜਾ ਰਿਹਾ ਸੀ ਤੇ ਕੁੱਟਮਾਰ ਜ਼ਿਆਦਾ ਹੁੰਦੀ ਸੀ ਤੇ ਬਹੁਤ ਜ਼ਿਆਦਾ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਦੁਖੀ ਹੋ ਕੇ ਲੀਬੀਆ ਦੇ ਵਿਚ ਫਸੇ ਇਨ੍ਹਾਂ ਨੌਜਵਾਨਾਂ ਨੇ ਆਪਣੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਤੇ ਏਥੇ ਜੋ ਉਨ੍ਹਾਂ ਦੇ ਨਾਲ ਹੋ ਰਿਹਾ ਹੈ ਉਹ ਸਾਰਾ ਕੁਝ ਬਿਆਨ ਕੀਤਾ ਤੇ ਫਿਰ ਸ੍ਰੀ ਅਨੰਦਪੁਰ ਸਾਹਿਬ ਤੋਂ ਲੀਬੀਆ ਗਏ ਨੌਜਵਾਨਾਂ ਦੇ ਪਰਿਵਾਰ ਇਕੱਠੇ ਹੋਏ ਤੇ ਮੀਡੀਆ ਨਾਲ ਗੱਲ ਕੀਤੀ ਤਾਂ ਸਾਡੇ ਵੱਲੋਂ ਇਸ ਖ਼ਬਰ ਨੂੰ ਬੜੇ ਪੁਖ਼ਤਾ ਤਰੀਕੇ ਨਾਲ ਚਲਾਇਆ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਤੇ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਇਨ੍ਹਾਂ ਨੌਜਵਾਨਾਂ ਦੇ ਨਾਲ ਧੋਖਾ ਕਰਨ ਵਾਲਾ ਏਜੰਟ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪੁਲਸ ਨੇ ਦਿੱਲੀ ਤੋਂ ਕਾਬੂ ਕੀਤਾ । ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੇ ਯਤਨਾਂ ਸਦਕਾ ਲਿਬੀਆ ਵਿੱਚ ਫਸੇ ਨੌਜਵਾਨਾਂ ਦੀ ਘਰ ਵਾਪਸੀ ਦੀ ਪ੍ਰਕਿਰਿਆ ਤੇਜ ਕੀਤੇ ਗਏ ਜਿਸ ਦੇ ਸਿੱਟੇ ਵਜੋਂ ਅੱਜ ਲਿਬੀਆ ਵਿੱਚ ਫਸੇ 12 ਭਾਰਤੀ ਨੌਜਵਾਨਾਂ ਵਿੱਚੋਂ 4 ਨੌਜਵਾਨਾਂ ਦੀ ਘਰ ਵਾਪਸੀ ਹੋਈ ਹੈ। ਹਾਲੇ ਤਕ ਅੱਠ ਨੌਜਵਾਨ ਲਿਬੀਆ ਵਿੱਚ ਹੀ ਫਸੇ ਹਨ। ਤੇ ਉਨ੍ਹਾਂ ਦੇ ਪਰਿਵਾਰ ਜਿੱਥੇ ਇਨ੍ਹਾਂ ਨੌਜਵਾਨਾਂ ਦੀ ਘਰ ਵਾਪਸੀ ਤੇ ਭਾਰਤ ਸਰਕਾਰ ਤੇ ਮੌਜੂਦਾ ਸਰਕਾਰ ਦੇ ਵਿਧਾਇਕ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਬੀਜੇਪੀ ਦੇ ਜ਼ਿਲਾ ਪ੍ਰਧਾਨ ਅਜੇਵਿਰ ਸਿੰਘ ਲਾਲਪੁਰਾ ਦਾ ਧੰਨਵਾਦ ਕਰ ਰਿਹਾ ਹੈ। ਉਥੇ ਹੀ ਬਾਕੀ ਰਹਿ ਗਏ ਨੌਜਵਾਨਾਂ ਨੂੰ ਭਾਰਤ ਲਿਆਉਣ ਦੇ ਲਈ ਸਰਕਾਰਾਂ ਦੇ ਅੱਗੇ ਬੇਨਤੀ ਕੀਤੀ ਜਾ ਰਹੀ ਹੈ।
ਲੀਬੀਆ ਤੋਂ ਪਰਤਿਆ ਲਖਵਿੰਦਰ ਸਿੰਘ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਲੰਗਮਾਜਰੀ ਦਾ ਰਹਿਣ ਵਾਲਾ ਹੈ ਪਿੰਡ ਪਹੁੰਚਣ ਤੇ ਪਰਿਵਾਰ ਵਾਲਿਆਂ ਅਤੇ ਪਿੰਡ ਵਾਲਿਆਂ ਨੇ ਲਖਵਿੰਦਰ ਦਾ ਨਿੱਘਾ ਸਵਾਗਤ ਕੀਤਾ ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੀਬੀਆ ਤੋਂ ਘਰ ਵਾਪਸ ਪਹੁੰਚੇ ਲਖਬੀਰ ਸਿੰਘ ਨੇ ਦੱਸਿਆ ਕਿ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਡਬਈ ਗਏ ਸੀ ਪਰ ਅਜੈਂਟ ਨੇ ਸਾਨੂੰ ਜ਼ਿਆਦਾ ਪੈਸੇ ਦਾ ਲਾਲਚ ਦੇ ਕੇ ਲਿਬੀਆ ਜਾਣ ਲਈ ਕਿਹਾ ਅਸੀਂ ਵੀ ਲਿਬੀਆ ਜਾਣ ਲਈ ਤਿਆਰ ਹੋ ਗਏ ਪਰ ਲਿਬੀਆ ਵਿੱਚ ਜਾ ਕੇ ਸਾਨੂੰ ਤਨਖਾਹ ਤਾਂ ਕੀ ਮਿਲਣੀ ਸੀ। ਸਗੋਂ ਸਾਨੂੰ ਖਾਣ ਪੀਣ ਲਈ ਰੋਟੀ ਤੇ ਪਾਣੀ ਵੀ ਨਹੀਂ ਦਿੱਤਾ ਜਾ ਰਿਹਾ ਸੀ ਤੇ ਕੁੱਟਮਾਰ ਜ਼ਿਆਦਾ ਹੁੰਦੀ ਸੀ ਤੇ ਬਹੁਤ ਜ਼ਿਆਦਾ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਦੁਖੀ ਹੋ ਕੇ ਅਸੀਂ ਆਪਣੇ ਪਰਿਵਾਰ ਨਾਲ ਗੱਲ ਕੀਤੀ ਤੇ ਏਥੇ ਜੋ ਸਾਡੇ ਨਾਲ ਹੋ ਰਿਹਾ ਹੈ ਉਹ ਸਾਰਾ ਕੁਝ ਬਿਆਨ ਕੀਤਾ ਤੇ ਫਿਰ ਤੇ ਸਾਡੇ ਘਰ ਵਾਲਿਆਂ ਨੇ ਸਾਰੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਕੱਠੇ ਇਕੱਠਾ ਕੀਤਾ ਤੇ ਮੀਡੀਆ ਨਾਲ ਗੱਲਬਾਤ ਕੀਤੀ ਮੀਡੀਆ ਦੇ ਯਤਨਾਂ ਸਦਕਾ ਹੀ ਸਾਡੀ ਘਰ ਵਾਪਸੀ ਹੋਈ ਹੈ ਜਿੱਥੇ ਅਸੀਂ ਸਰਕਾਰ ਦਾ ਧੰਨਵਾਦ ਕਰ ਰਹੇ ਹਾਂ ਉਥੇ ਹੀ ਮੀਡੀਆ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਅਵਾਜ਼ ਨੂੰ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਇਆ ਤੇ ਸਰਕਾਰ ਹਰਕਤ ਵਿਚ ਆਈ ਜਿਸਦੇ ਯਤਨਾਂ ਸਦਕਾ ਅਸੀਂ ਅੱਜ ਆਪਣੇ ਪਰਿਵਾਰ ਵਿਚ ਸੁੱਖੀ ਸਾਂਦੀ ਪਹੁੰਚ ਸਕੇਗਾ ਹਾਂ।
ਲਿਬੀਆ ਤੋਂ ਘਰ ਵਾਪਸ ਆਏ ਚਾਰ ਨੌਜਵਾਨਾਂ ਵਿੱਚੋਂ ਇੱਕ ਆਪਣੇ ਪਿੰਡ ਲੰਗਮਾਜਰੀ ਪੁੱਜਾ, ਹਾਲੇ ਵੀ ਵਾਪਸੀ ਦੀ ਉਡੀਕ ‘ਚ 8 ਨੌਜਵਾਨ
