ਅਜਬ-ਗਜਬ: ਵਿਆਹ ਸ਼ਾਦੀਆਂ ‘ਚ ਅਕਸਰ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਲੈ ਕੇ ਝਗੜੇ ਹੁੰਦੇ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ, ਜਿਥੇ ਫੁੱਫੜ ਨੂੰ ਪਨੀਰ ਨਾ ਮਿਲਣ ਕਾਰਨ ਗੁੱਸੇ ਹੋ ਗਿਆ, ਜਿਸ ਤੋਂ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈ ਗਈਆਂ। ਦੇਖਦੇ ਦੇਖਦੇ ਮਾਮਲਾ ਵੱਧ ਗਿਆ ਤੇ ਇਹ ਲੜਾਈ-ਝਗੜੇ ਤਕ ਪੱਜ ਗਿਆ।
ਵਿਆਹ ਸਮਾਗਮ ਦੌਰਾਨ ਕੁੱਟਮਾਰ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਹ ਦੇਖ ਕੇ ਪਹਿਲਾਂ ਤਾਂ ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਇਹ ਹੰਗਾਮਾ ਅਸਲ ਵਿੱਚ ਸਿਰਫ਼ ਪਨੀਰ ਦੀ ਸਬਜ਼ੀ ਨੂੰ ਲੈ ਕੇ ਹੋ ਰਿਹਾ ਹੈ।
ਵਾਇਰਲ ਹੋ ਰਹੀ ਵੀਡੀਓ ‘ਚ ਤੁਸੀਂ ਕੁਝ ਲੋਕਾਂ ਨੂੰ ਇਕ ਦੂਜੇ ਨਾਲ ਬੁਰੀ ਤਰ੍ਹਾਂ ਉਲਝੇ ਦੇਖ ਸਕਦੇ ਹੋ। ਇਸ ਵਿੱਚ ਮਰਦ ਅਤੇ ਔਰਤਾਂ ਸ਼ਾਮਲ ਹਨ। ਦਰਅਸਲ ਇਹ ਵੀਡੀਓ ਯੂਪੀ ਦੇ ਬਾਗਪਤ ਦਾ ਦੱਸਿਆ ਜਾ ਰਿਹਾ ਹੈ।
ਦੱਸਿਆ ਗਿਆ ਹੈ ਕਿ ਇਕ ਵਿਆਹ ਦੌਰਾਨ ਲੜਕੀ ਦੇ ਪਰਿਵਾਰ ਵਾਲਿਆਂ ਨੇ ਜਦੋਂ ਮਟਰ-ਪਨੀਰ ਦੀ ਸਬਜ਼ੀ ਨਹੀਂ ਦਿੱਤੀ ਤਾਂ ਲਾੜੇ ਦੇ ਫੁੱਫੜ ਨੂੰ ਗੁੱਸਾ ਆ ਗਿਆ। ਫੁੱਫੜ ਦੀ ਨਰਾਜ਼ਗੀ ਕਾਰਨ ਵਿਆਹ ਵਿਚ ਇਹ ਹੰਗਾਮਾ ਮਚ ਗਿਆ ਅਤੇ ਕੁਝ ਹੀ ਸਮੇਂ ਵਿਚ ਘਰਦਿਆਂ ਅਤੇ ਬਾਰਾਤੀਆਂ ਵਿਚ ਝਗੜਾ ਹੋ ਗਿਆ। ਲੱਤਾਂ-ਮੁੱਕੇ, ਜੁੱਤੀ-ਚੱਪਲ ਸਭ ਚੱਲੇ ਗਏ ਅਤੇ ਕੁਝ ਲੋਕਾਂ ਨੇ ਆਪਣੇ ਕੱਪੜੇ ਵੀ ਲਾਹ ਲਏ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @ImAdiYogi ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਲਿਖਿਆ- ‘ਵੇਖੋ ਵਿਆਹ ‘ਚ ਲਾੜੇ ਦੇ ਫੁੱਫੜ ਨੂੰ ਪਨੀਰ ਨਾ ਪਰੋਸਣ ਦਾ ਨਤੀਜਾ।’ ਦੱਸਿਆ ਜਾ ਰਿਹਾ ਹੈ ਕਿ ਹੰਗਾਮਾ ਹੋਣ ਉਤੇ ਪੁਲਿਸ ਨੂੰ ਬੁਲਾਉਣਾ ਪਿਆ। ਦੋਵਾਂ ਧਿਰਾਂ ਦੇ ਕਈ ਲੋਕਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਗਿਆ।
Video: ਵਿਆਹ ‘ਚ ਪਨੀਰ ਨਾ ਮਿਲਣ ‘ਤੇ ਰੁੱਸ ਗਿਆ ਫੁੱਫੜ, ਦੋਵੇਂ ਧਿਰਾਂ ਹੋ ਗਈਆਂ ਆਹਮੋ-ਸਾਹਮਣੇ, ਦੇਖੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ
