ਪਟਿਆਲਾ ਵਿੱਚ ਫਿਰ ਕੋਰੋਨਾ ਧਮਾਕਾ ਹੋਇਆ ਹੈ। ਜ਼ਿਲ੍ਹੇ ਵਿੱਚ ਇੱਕ ਵਾਰ ਪੰਜਾਬ ਕੋਰੋਨਾ ਮਰੀਜ਼ ਮਿਲੇ ਹਨ। ਇਸ ਮਗਰੋਂ ਸਿਹਤ ਮਹਿਕਮਾ ਅਲਰਟ ਹੋ ਗਿਆ ਹੈ। ਸੂਤਰਾਂ ਮੁਤਾਬਕ ਪਟਿਆਲਾ ਦੇ ਤਿੰਨ ਪਿੰਡਾਂ ਅੰਦਰ ਪੰਜ ਨਵੇਂ ਕੋਰੋਨਾ ਮਰੀਜ਼ ਮਿਲੇ ਹਨ। ਜਾਣਕਾਰੀ ਮੁਤਾਬਕ ਇੱਕ ਪਾਸੇ ਜਿੱਥੇ ਦੇਸ਼ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਕਮੀ ਆ ਰਹੀ ਹੈ, ਉੱਥੇ ਹੀ ਪਟਿਆਲਾ ਦੇ ਭਾਦਸੋਂ ਬਲਾਕ ਦੇ ਤਿੰਨ ਪਿੰਡਾਂ ਵਿੱਚੋਂ 5 ਕਰੋਨਾ ਮਰੀਜਾਂ ਦੀ ਪੁਸ਼ਟੀ ਹੋਈ ਹੈ।
ਇਸ ਦੀ ਪੁਸ਼ਟੀ ਕਰਦਿਆਂ ਪਟਿਆਲਾ ਦੀ ਸਿਵਲ ਸਰਜਨ ਡਾ. ਦਲਬੀਰ ਕੌਰ ਨੇ ਕਿਹਾ ਕਿ ਬਲਾਕ ਵਿੱਚ ਰੋਜ਼ਾਨਾ ਕੀਤੀ ਜਾ ਰਹੀ ਚੈਕਿੰਗ ਦੌਰਾਨ ਤਿੰਨ ਪਿੰਡਾਂ ਵਿੱਚ ਪੰਜ ਮਰੀਜ਼ ਮਿਲੇ ਹਨ।