ਭਾਜਪਾ ਨੇਤਾ ਤੋਂ ਪਹਿਲਾਂ ਸਮ੍ਰਿਤੀ ਇਰਾਨੀ ਟੀਵੀ ਦੀ ‘ਤੁਲਸੀ’ ਵਜੋਂ ਜਾਣੀ ਜਾਂਦੀ ਸੀ। ‘ਕਿਉਂਕੀ ਸਾਸ ਭੀ ਕਭੀ ਬਹੂ ਥੀ’ ਵਿਚ ‘ਤੁਲਸੀ’ ਦੇ ਕਿਰਦਾਰ ਨਾਲ ਸਮ੍ਰਿਤੀ ਇਰਾਨੀ ਘਰ-ਘਰ ਵਿਚ ਮਸ਼ਹੂਰ ਹੋ ਗਈ ਸੀ। ਬਾਅਦ ਵਿੱਚ ਉਹ ਟੀਵੀ ਤੋਂ ਦੂਰ ਹੋ ਗਈ ਅਤੇ ਰਾਜਨੀਤੀ ਵਿੱਚ ਆ ਗਈ ਅਤੇ ਹੁਣ ਉਹ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਹੈ। ਹਾਲ ਹੀ ‘ਚ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਬਿਲ ਗੇਟਸ ਨਾਲ ਖਿਚੜੀ ਬਣਾਉਂਦੀ ਨਜ਼ਰ ਆ ਰਹੀ ਹੈ।
ਸਮ੍ਰਿਤੀ ਇਰਾਨੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਬਿਲ ਗੇਟਸ ਨਾਲ ਇਸ ਮੁਹਿੰਮ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬਿਲ ਗੇਟਸ ਸਮ੍ਰਿਤੀ ਇਰਾਨੀ ਨਾਲ ਖਿਚੜੀ ਬਣਾ ਰਹੇ ਹਨ। ਬਿਲ ਗੇਟਸ ਨੇ ਖਿਚੜੀ ਵਿੱਚ ਤੜਕਾ ਵੀ ਜੋੜਿਆ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸਮ੍ਰਿਤੀ ਨੇ ਕੈਪਸ਼ਨ ‘ਚ ਲਿਖਿਆ, ”ਭਾਰਤ ਦੇ ਸੁਪਰ ਫੂਡ ਅਤੇ ਇਸ ਦੇ ‘ਪੋਸ਼ਣ ਤੱਤਾਂ’ ਨੂੰ ਪਛਾਣ ਰਹੇ ਹਾਂ, ਬਿਲ ਗੇਟਸ ਨੇ ਖਿਚੜੀ ਨੂੰ ਤੜਕਾ ਲਗਾਇਆ। ਬਿਲ ਗੇਟਸ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਸ ਦੀ ਚਰਚਾ ਜ਼ੋਰਾਂ ‘ਤੇ ਹੋ ਗਈ ਹੈ। ਲੋਕ ਇਸ ਦੀ ਖੂਬ ਤਾਰੀਫ ਕਰ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।
Recognising the Super Food of India and its POSHAN component..
— Smriti Z Irani (@smritiirani) March 2, 2023
When @BillGates gave tadka to Shree Ann Khichdi! pic.twitter.com/CYibFi01mi