ਪੰਜਾਬ ਵਿੱਚ ਵੀ ਕੁੱਤਿਆਂ ਦੀਆਂ ਬਾਹਰਲੀਆਂ ਨਸਲਾਂ ਪਾਲਣ ਦਾ ਰੁਝਾਨ ਵੀ ਵੱਧ ਗਿਆ ਹੈ। ਇਹਨਾਂ ਵਿੱਚੋਂ ਕੁੱਝ ਨਸਲਾਂ ਜਿਵੇਂ ਕਿ ਪਿੱਟਬੁੱਲ, ਅਮਰੀਕਨ ਬੁਲੀ ਆਦਿ ਹਮਲਾਵਰ ਹਨ। ਅਜਿਹੀਆਂ ਨਸਲਾਂ ਨੂੰ ਜਦੋਂ ਅਵਾਰਾ ਛੱਡ ਦਿੱਤਾ ਜਾਂਦਾ ਹੈ ਤਾਂ ਇਹ ਮਿਕਸ ਬਰੀਡ ਪੈਦਾ ਕਰਦੀਆਂ ਹਨ। ਇਸ ਕਾਰਨ ਅਵਾਰਾ ਕੁੱਤਿਆਂ ਦੀਆਂ ਨਸਲਾਂ ਦੇ ਸੁਭਾਅ ਵਿਗੜ ਰਹੀਆਂ ਹਨ। ਕਾਰਨ ਸਾਫ ਹੈ ਕਿ ਕੁੱਤਿਆਂ ਦੀ ਗਿਣਤੀ ਵਧ ਲਗਾਤਾਰ ਵਧ ਰਹੀ ਹੈ। ਪਰ ਮਾਹਿਰ ਡਾਕਟਰ ਕੁੱਤਿਆਂ ਵੱਲੋਂ ਵੱਢਣ ਦੇ ਕੇਸਾਂ ਵਿਚ ਲਗਾਤਾਰ ਹੋ ਰਹੇ ਵਾਧੇ ਦੇ ਕਈ ਹੋਰ ਕਾਰਨ ਵੀ ਮੰਨਦੇ ਹਨ। ਡਾਕਟਰਾਂ ਮੁਤਾਬਕ ਸੀਜ਼ਨ ਬਦਲਣ ਦੇ ਨਾਲ ਹੀ ਕੁੱਤਿਆਂ ਦੇ, ਵੱਢਣ ਦੇ ਮਾਮਲਿਆਂ ‘ਚ ਵਾਧਾ ਹੋਣ ਲੱਗਦਾ ਹੈ।
ਮਾਹਿਰ ਇੱਕ ਕਾਰਨ ਕੁੱਤਿਆਂ ਨੂੰ ਸਮਾਜ ਵਿੱਚ ਘੁਲਣ ਮਿਲਣ ਨਾ ਦੇਣ ਨੂੰ ਵੀ ਮੰਨਦੇ ਹਨ। ਡਾਕਟਰ ਕੋਚਰ ਮੁਤਾਬਕ ਭਾਰਤੀ ਕੁੱਤਿਆਂ ਨੂੰ ਸਮਾਜਿਕ ਪੱਧਰ ਤੇ ਦੁਤਕਾਰਿਆ ਜਾਂਦਾ ਹੈ, ਜਿਸ ਕਾਰਨ ਭਾਰਤ ਵਰਗੇ ਦੇਸ਼ਾਂ ਚ ਕੁੱਤਿਆਂ ਦੇ ਵੱਢਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।
ਜਾਣਕਾਰਾਂ ਮੁਤਾਬਕ ਵਧਦੀ ਮਨੁੱਖੀ ਵਸੋਂ ਅਤੇ ਪਿੰਡਾਂ ਤੇ ਕਸਬਿਆਂ ਦਾ ਪਸਾਰ ਵੀ ਇਸ ਦਾ ਕਾਰਨ ਹੈ। ਪਿਛਲੇ ਸਮਿਆਂ ਵਿਚ ਹੱਡਾ-ਰੋੜੀਆਂ ਪਿੰਡਾਂ ਤੇ ਸ਼ਹਿਰਾਂ ਤੋਂ ਦੂਰ ਹੁੰਦੀਆਂ ਸੀ ਅਤੇ ਮਾਸ ਖਾਣ ਵਾਲੇ ਕੁੱਤੇ ਭੁੱਖ ਕਾਰਨ ਮਨੁੱਖੀ ਵਸੋਂ ਵਿੱਚ ਘੱਟ ਆਉਂਦੇ ਸੀ ਪਰ ਹੁਣ ਹੱਡਾ ਰੋੜੀਆਂ ਵਸੋਂ ਦੇ ਕਰੀਬ ਹੋ ਗਈਆਂ ਹਨ ਅਤੇ ਜਿਸ ਕਾਰਨ ਮਾਸਖੋਰੇ ਕੁੱਤਿਆਂ ਦਾ ਜਦੋਂ ਦਾਅ ਲੱਗਦਾ ਹੈ ਉਹ ਬੱਚਿਆਂ ਜਾਂ ਕਮਜ਼ੋਰ ਦਿਖਣ ਵਾਲੇ ਬਜੁਰਗਾਂ ਉੱਤੇ ਹਮਲਾ ਕਰ ਦਿੰਦੇ ਹਨ। ਜਦਕਿ ਪਾਲਤੂ ਕੁੱਤਿਆਂ ਤੋਂ ਵੀ ਹਮਲੇ ਦਾ ਖ਼ਤਰਾ ਹੁੰਦਾ ਹੈ। ਇਹ ਅਜਨਬੀ ਵਿਅਕਤੀ ਜਾਂ ਮਾਲਕ ਕਿਸੇ ਨੂੰ ਵੀ ਵੱਢ ਸਕਦੇ ਹਨ। ਇਸ ਲਈ ਪਾਲਤੂ ਕੁੱਤਿਆਂ ਦੀ ਹਮੇਸ਼ਾ ਵੈਕਸੀਨ ਕਰਵਾਉਣੀ ਚਾਹੀਦੀ ਹੈ। ਡਾਕਟਰ ਇਸ ਤੋਂ ਇਲਾਵਾ ਕਈ ਹੋਰ ਇਲਾਜ਼ ਵੀ ਦੱਸੇ ਹਨ।
ਹੁਣ ਮਸਲਾ ਇਹ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਕੁੱਤਾ ਵੱਲੋਂ ਵੱਢ ਲਿਆ ਜਾਵੇ ਤਾਂ ਉਹ ਡਾਕਟਰ ਕੋਲ ਜਾਣ ਤੋਂ ਪਹਿਲਾਂ ਕਿਹੋ ਜਿਹੀ ਮੁੱਢਲਾ ਇਲਾਜ਼ ਕਰੇ।ਇਸ ਦਾ ਡਾਕਟਰ ਕੋਚਰ ਨੇ ਬਾਖੂਬੀ ਜਵਾਬ ਦਿੱਤਾ ਹੈ।
- ਮਾਹਿਰਾਂ ਮੁਤਾਬਕ ਕੁੱਤੇ ਦੇ ਹਮਲੇ ਸਮੇਂ ਭੱਜਣਾ ਨਹੀਂ ਚਾਹੀਦਾ ਹੈ ਅਤੇ ਸਗੋਂ ਹੱਥ ਚ ਸੋਟੀ, ਰੁਮਾਲ, ਕੱਪੜਾ ਜਾਂ ਜੋ ਵੀ ਕੁੱਝ ਹੋਵੇ। ਉਸ ਨਾਲ ਕੁੱਤੇ ਦਾ ਸਾਹਮਣਾ ਕਰਨਾ ਚਾਹੀਦਾ ਹੈ, ਜਿਸ ਕਾਰਨ ਕੁੱਤਾ ਇੱਕ ਵਾਰ ਆਪਣਾ ਬਚਾਅ ਕਰੇਗਾ ਜਾਂ ਡਰ ਜਾਵੇਗਾ ਅਤੇ ਹਮਲਾ ਕਰਨ ਤੋਂ ਝਿਜਕ ਜਾਵੇਗਾ।
- ਇਸ ਤੋਂ ਬਾਅਦ ਆਪਣੇ ਬਚਾਅ ਲਈ ਕੋਈ ਉੱਚੀ ਜਗ੍ਹਾ, ਰੌਲਾ ਪਾਉਣਾ ਜਾਂ ਕੋਈ ਹੋਰ ਮਜ਼ਬੂਤ ਚੀਜ਼ ਬਚਾਅ ਲਈ ਚੁੱਕਣ ਵਰਗੇ ਹੱਲ ਤਲਾਸ਼ਣੇ ਚਾਹੀਦੇ ਹਨ। ਪਰ ਜਦੋਂ ਕੁੱਤੇ ਝੁੰਡ ਵਿੱਚ ਹਮਲਾ ਕਰਦੇ ਹਨ ਤਾਂ ਇਕੱਲੇ ਬੰਦੇ ਦਾ ਬਚਣਾ ਮੁਸ਼ਕਿਲ ਹੀ ਹੁੰਦਾ ਹੈ।