class="bp-nouveau post-template-default single single-post postid-20881 single-format-video admin-bar no-customize-support wpb-js-composer js-comp-ver-5.7 vc_responsive no-js">
Latest ਪੰਜਾਬ ਰਾਜਨੀਤਿਕ ਵੀਡੀਓ

🔴LIVE : ਭਗਵੰਤ ਮਾਨ ਤੇ ਕੇਜਰੀਵਾਲ ਵੱਲੋਂ ਜਲੰਧਰ ‘ਚ ‘ਆਪ’ ਦਾ ਰੋਡ ਸ਼ੋਅ, ਵਿਰੋਧੀਆਂ ਨੂੰ ਘੇਰਿਆ

ਜਲੰਧਰ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਹਰ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿਚ ਅੱਜ ਜਲੰਧਰ ਵਿਖੇ ਰੋਡ ਸ਼ੋਅ ਕੱਢਿਆ ਗਿਆ। ਇਸ ਰੋਡ ਸ਼ੋਅ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਅੱਜ ਸ਼ਾਮਲ ਹੋਏ ਨੇ। ਆਮ ਆਦਮੀ ਪਾਰਟੀ ਦੇ ਦੋਵੇਂ ਵਿਧਾਇਕਾਂ ਦੇ ਨਾਲ-ਨਾਲ ਉਮੀਦਵਾਰ ਸੁਸ਼ੀਲ ਰਿੰਕੂ ਵੀ ਮੌਜੂਦ ਸਨ।
ਆਮ ਆਦਮੀ ਪਾਰਟੀ ਦਾ ਇਹ ਰੋਡ ਸ਼ੋਅ ਦੁਪਹਿਰ ਨੂੰ ਗਵਾਨ ਵਾਲਮੀਕਿ ਚੌਂਕ (ਜੋਤੀ ਚੌਂਕ) ਤੋਂ ਸ਼ੁਰੂ ਹੋਇਆ। ਇਸ ਤੋਂ ਬਾਅਦ ਸ਼ਹਿਰ ਵਿੱਚ ਤਿੰਨ ਵੱਖ-ਵੱਖ ਰੋਡ ਸ਼ੋਅ ਕੀਤੇ। ਬਸਤੀ ਗੁੱਜ਼ਾਂ ਵਿਖੇ ਦੁਪਹਿਰ 3 ਵਜੇ ਅਤੇ ਸੋਢਲ ਰੋਡ ਸ਼ਾਮ 4 ਵਜੇ ਰੋਡ ਕੱਢਿਆ ਗਿਆ। ਇਸ ਤੋਂ ਬਾਅਦ ਸ਼ਾਮ 5 ਵਜੇ ਆਖਰੀ ਰੋਡ ਸ਼ੋਅ ਐੱਸ. ਬੀ. ਆਈ. ਛਾਉਣੀ ਮਾਰਕੀਟ ਵਿੱਚ ਕੱਢਿਆ।

Leave a Comment

Your email address will not be published.

You may also like

Skip to toolbar