ਨੈਸ਼ਨਲ ਡੈਸਕ: 2000 ਰੁਪਏ ਦੇ ਨੋਟ ਬਦਲਣ ਨੂੰ ਲੈ ਕੇ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਾਜ਼ਾਰ ‘ਚ ਹੋਰ ਨੋਟਾਂ ਦੀ ਕੋਈ ਕਮੀ ਨਹੀਂ ਹੈ। 2000 ਦੇ ਨੋਟ ਨੂੰ ਪੇਸ਼ ਕਰਨ ਦੇ ਕਈ ਕਾਰਨ ਸੀ। ਉਨ੍ਹਾਂ ਕਿਹਾ ਕਿ ਨੋਟ ਬਦਲਣ ਲਈ ਚਾਰ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਬੈਂਕ 2000 ਦੇ ਨੋਟ ਦਾ ਪੂਰਾ ਵੇਰਵਾ ਰੱਖਣਗੇ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਲੋੜ ਨਹੀਂ ਹੈ। 2000 ਦੇ ਨੋਟ ਨੇ ਆਪਣਾ ਲਾਈਫ ਸਰਕਲ ਪੂਰਾ ਕਰ ਲਿਆ ਹੈ। RBI ਗਵਰਨਰ ਨੇ ਕਿਹਾ ਕਿ ਕਲੀਨ ਨੋਟ ਨੀਤੀ ਤਹਿਤ 2000 ਦੇ ਨੋਟ ਨੂੰ ਬੰਦ ਕੀਤਾ ਗਿਆ ਹੈ।
