ਨੈਸ਼ਨਲ ਡੈਸਕ: ਦੇਸ਼ ਦੇ ਸਾਰੇ ਬੈਂਕਾਂ ‘ਚ ਅੱਜ ਤੋਂ 2000 ਦੇ ਨੋਟ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। 3 ਦਿਨ ਪਹਿਲਾਂ 19 ਮਈ ਨੂੰ ਆਰਬੀਆਈ ਨੇ 2000 ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਲੋਕ 30 ਸਤੰਬਰ ਤੱਕ ਬੈਂਕਾਂ ਵਿੱਚ 2000 ਦੇ ਨੋਟ ਬਦਲਵਾ ਸਕਦੇ ਹਨ ਜਾਂ ਖਾਤਿਆਂ ਵਿੱਚ ਜਮ੍ਹਾ ਕਰਵਾ ਸਕਦੇ ਹਨ। RBI ਦੀ ਸਮਾਂ ਸੀਮਾ ਤੋਂ ਬਾਅਦ ਵੀ 2000 ਦਾ ਨੋਟ ਕਾਨੂੰਨੀ ਰਹੇਗਾ। ਇਹ ਸਮਾਂ ਸੀਮਾ ਸਿਰਫ ਲੋਕਾਂ ਨੂੰ ਇਹ ਨੋਟ ਜਲਦੀ ਹੀ ਬੈਂਕਾਂ ਨੂੰ ਵਾਪਸ ਕਰਨ ਲਈ ਉਤਸ਼ਾਹਿਤ ਕਰਨ ਲਈ ਹੈ। ਬੈਂਕ ਹੁਣ 2000 ਦੇ ਨੋਟ ਨਹੀਂ ਜਾਰੀ ਕਰਨਗੇ। ਇਨ੍ਹਾਂ ਨੋਟਾਂ ਦੀ ਛਪਾਈ ਸਾਲ 2018-19 ਵਿੱਚ ਬੰਦ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਰਾਤ 8 ਵਜੇ 500 ਅਤੇ 1000 ਦੇ ਨੋਟ ਬੰਦ ਕਰ ਦਿੱਤੇ ਸਨ। ਇਸ ਦੀ ਬਜਾਏ ਨਵੇਂ ਪੈਟਰਨ ਵਿੱਚ 500 ਅਤੇ 2000 ਦੇ ਨਵੇਂ ਨੋਟ ਜਾਰੀ ਕੀਤੇ ਗਏ। ਆਰਬੀਆਈ ਮੁਤਾਬਕ ਕਰੰਸੀ ਦੀ ਫੌਰੀ ਲੋੜ ਨੂੰ ਦੇਖਦੇ ਹੋਏ 2000 ਦਾ ਨੋਟ ਛਾਪਿਆ ਗਿਆ ਸੀ।
2000 ਦੇ ਨੋਟ ਬਦਲਣ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ : ਨਹੀਂ ਦੇਣੀ ਪਵੇਗੀ ਕੋਈ ਆਈਡੀ
