ਭੋਪਾਲ ਸਿੰਘ, ਬਟਾਲਾ : ਬਟਾਲਾ ਅਧੀਨ ਪੈਂਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਅਧੀਨ ਆਉਂਦੇ ਪਿੰਡ ਭੁੱਲਰ ਅਠਵਾਲ ਦੀ ਪੰਚਾਇਤੀ ਹੱਡਾਰੋੜੀ ਦੀ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ, ਜੋ ਕਈ ਦਹਾਕਿਆਂ ਤੋਂ ਪਿੰਡ ਦੇ ਵਸਨੀਕ ਇੱਕ ਕਿਸਾਨ ਵੱਲੋਂ ਹੱਡਾ ਰੋੜੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ ।ਪਿੰਡ ਫੱਤੂਪੁਰ ਅਤੇ ਫੱਤੂਪਰ ਖੁਰਦ ਦੀ ਪੰਚਾਇਤੀ ਜ਼ਮੀਨ ਜੋ ਕਿ ਲਗਪਗ 40 ਤੋਂ 45 ਏਕੜ ਹੈ ਉਸ ਦੀ ਨਿਸ਼ਾਨਦੇਹੀ ਕਰ ਕੇ ਛੁਡਵਾਈ।
ਇਸ ਸਬੰਧੀ ਪਿੰਡ ਫੱਤੂਪੁਰ ਦੇ ਸਰਪੰਚ ਬਲਜੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਕੰਵਲਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਪਿੰਡਾਂ ਦੀ ਪੰਚਾਇਤ ਦੀ ਜਮੀਨ ਸਾਂਝੀ ਹੋਣ ਕਰ ਕੇ ਅਸੀਂ ਬੀਡੀਓ ਡੇਰਾ ਬਾਬਾ ਨਾਨਕ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਸਾਡੇ ਦੋਹਾਂ ਪਿੰਡਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰ ਕੇ ਅਤੇ ਉਸ ਦੀ ਤਕਸੀਮ ਕਰਕੇ ਪਿੰਡ ਦੀ ਪੰਚਾਇਤ ਨੂੰ ਦਿੱਤੀ ਜਾਵੇ।ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਪ੍ਰਸਾਸ਼ਨ ਨੇ ਜ਼ਮੀਨ ਦੀ ਨਿਸ਼ਾਨਦੇਹੀ ਕਰਦੇ ਹੋਏ ਪੰਚਾਇਤ ਦੀ ਜ਼ਮੀਨ ਕਿਸਾਨ ਦੇ ਨਜਾਇਜ ਕਬਜ਼ੇ ਹੇਠੋ ਛੁਡਵਾਉਂਦੇ ਹੋਏ ਪੰਚਾਇਤ ਦੇ ਹਵਾਲੇ ਕੀਤੀ ਹੈ ।
ਮਾਲ ਵਿਭਾਗ ਨਾਜਾਇਜ਼ ਕਬਜ਼ੇ ਹੇਠੋ ਛੁਡਵਾਈ 45 ਏਕੜ ਪੰਚਾਇਤੀ ਜ਼ਮੀਨ, ਕਹੀ ਇਹ ਗੱਲ
