ਵਿਦੇਸ਼ ਡੈਸਕ: ਅਮਰੀਕਾ ਵਿਖੇ ਦੱਖਣੀ ਕੈਰੋਲੀਨਾ ਵਿੱਚ ਵੀਰਵਾਰ ਨੂੰ ਇੱਕ ਸਕੂਲ ਬੱਸ ਇੱਕ ਟੈਂਕਰ ਟਰੱਕ ਨਾਲ ਟਕਰਾ ਗਈ। ਇਸ ਟੱਕਰ ਵਿੱਚ ਘੱਟੋ-ਘੱਟ 18 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਸਨ। ਇਹਨਾਂ ਸਾਰਿਆਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ। ਦੱਖਣੀ ਕੈਰੋਲੀਨਾ ਹਾਈਵੇ ਪੈਟਰੋਲ ਅਨੁਸਾਰ ਲੈਕਸਿੰਗਟਨ ਕਾਉਂਟੀ ਵਿੱਚ ਗਿਲਬਰਟ ਨੇੜੇ ਇੱਕ ਚੌਰਾਹੇ ‘ਤੇ ਸ਼ਾਮ 4 ਵਜੇ ਦੇ ਕਰੀਬ ਬੱਸ ਜਦੋਂ ਟੈਂਕਰ ਨਾਲ ਟਕਰਾਈ ਤਾਂ ਇਸ ਵਿੱਚ 36 ਯਾਤਰੀ ਸਵਾਰ ਸਨ।ਹਸਪਤਾਲ ਨੇ WIS-TV ਨੂੰ ਦੱਸਿਆ ਕਿ ਘੱਟੋ-ਘੱਟ 17 ਬੱਚਿਆਂ ਅਤੇ ਇੱਕ ਬਾਲਗ ਨੂੰ ਇਲਾਜ ਲਈ ਲੈਕਸਿੰਗਟਨ ਮੈਡੀਕਲ ਸੈਂਟਰ ਲਿਜਾਇਆ ਗਿਆ। ਉਨ੍ਹਾਂ ਦੀ ਸਥਿਤੀ ਜਾਂ ਕਰੈਸ਼ ਦੇ ਕਾਰਨਾਂ ਬਾਰੇ ਕੋਈ ਤੁਰੰਤ ਜਾਣਕਾਰੀ ਨਹੀਂ ਸੀ। ਬੱਸ ਦੇ ਯਾਤਰੀ ਗਿਲਬਰਟ ਮਿਡਲ ਸਕੂਲ ਅਤੇ ਗਿਲਬਰਟ ਹਾਈ ਸਕੂਲਾਂ ਤੋਂ ਸਨ।ਗਿਲਬਰਟ ਦੱਖਣੀ ਕੈਰੋਲੀਨਾ ਦੀ ਰਾਜਧਾਨੀ ਕੋਲੰਬੀਆ ਤੋਂ ਲਗਭਗ 30 ਮੀਲ (49 ਕਿਲੋਮੀਟਰ) ਦੱਖਣ-ਪੱਛਮ ਵਿੱਚ ਹੈ।
