ਵਿਦੇਸ਼ ਡੈਸਕ: ਅਮਰੀਕਾ ਵਿਚ ਲਗਭਗ 300 ਦਵਾਈਆਂ ਦੀ ਕਿੱਲਤ ਚੱਲ ਰਹੀ ਹੈ। ਇਨ੍ਹਾਂ ਵਿਚੋਂ ਕੁਝ ਦਵਾਈਆਂ ਜੀਵਨ ਰੱਖਿਅਕ ਵੀ ਹਨ, ਜੋ ਕੈਂਸਰ ਦੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ। ਇਕ ਰਿਪੋਰਟ ਮੁਤਾਬਕ ਦਵਾਈਆਂ ਦੀ ਕਮੀ ਦੇ ਕਈ ਕਾਰਨ ਦੱਸੇ ਜਾ ਰਹੇ ਹਨ।
ਇਨ੍ਹਾਂ ਵਿਚ ਮੈਨਿਊਫੈਕਚਰਿੰਗ ਸਨੈਗ ਅਤੇ ਹੋਰ ਸਪਲਾਈ-ਲੜੀ ਵਿਚ ਰੁਕਾਵਟ, ਮਜਬੂਤ ਖ਼ਪਤਕਾਰ ਮੰਗ ਅਤੇ ਕੁਝ ਮਾਮਲਿਆਂ ਵਿਚ ਡਾਕਟਰਾਂ ਵੱਲੋਂ ਓਵਰ ਪ੍ਰਿਸਕ੍ਰਿਪਸ਼ਨ ਸ਼ਾਮਲ ਹਨ। ਸਭ ਤੋਂ ਜ਼ਿਆਦਾ ਕਿੱਲਤ ਜੇਨੇਰਿਕ ਦਵਾਈਆਂ ਦੀ ਦੱਸੀ ਜਾ ਰਹੀ ਹੈ, ਜੋ ਬ੍ਰਾਂਡ-ਨਾਂ ਵਾਲੇ ਉਤਪਾਦਾਂ ਵਿਚ ਬਾਜ਼ਾਰ ਦਾ 90 ਫੀਸਦੀ ਹਿੱਸਾ ਹੈ। ਮੈਡੀਕਲ ਸਕੈਨ ਲਈ ਜ਼ਰੂਰੀ ਟਾਈਲੇਨਾਲ ਤੋਂ ਲੈ ਕੇ ਕੰਟ੍ਰਾਸਟ ਡਾਈ ਤਕ ਦੀਆਂ ਦਵਾਈਆਂ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ।
ਮਿਸ਼ੀਗਨ ਮੈਡੀਕਲ ਸਕੂਲ ਦੇ ਇਕ ਕੈਂਸਰ ਸਰਜਨ ਅਤੇ ਐਸੋਸੀਏਟ ਪ੍ਰੋਫੈਸਰ ਡਾ. ਐਂਡ੍ਰਯੂ ਸ਼ੁਮਨ ਨੇ ਡਾਈ ਦੀ ਕਮੀ ਬਾਰੇ ਕਿਹਾ ਕਿ ਇਸ ਮੁੱਦੇ ਨੂੰ ਹੱਲ ਕਰਨ ਦਾ ਇਕ ਤਰੀਕਾ ਕੰਪਨੀਆਂ ਨੂੰ ਅਜਿਹੀਆਂ ਦਵਾਈਆਂ ਦਾ ਉਤਪਾਦਨ ਕਰਨ ਲਈ ਉਤਸ਼ਾਹਿਤ ਕਰਨਾ ਹੋਵੇਗਾ ਜੋ ਜ਼ਰੂਰੀ ਤੌਰ ’ਤੇ ਲਾਭਦਾਇਕ ਹੋ ਸਕਦੀਆਂ ਹਨ।
