class="post-template-default single single-post postid-22485 single-format-standard wpb-js-composer js-comp-ver-6.11.0 vc_responsive">

Latest ਟੈਕਨੋਲੋਜੀ ਦੇਸ਼ ਵਿਦੇਸ਼

ਟਵਿੱਟਰ ‘ਤੇ ਹੁਣ ਬਲੂ ਟਿੱਕ ਲਿਖ ਸਕਣਗੇ 25,000 ਅੱਖਰ, ਇਹ ਸਕੀਮ ਸਿਰਫ…

ਵਿਦੇਸ਼ ਡੈਸਕ: ਟਵਿੱਟਰ ‘ਤੇ ਆਪਣੀ ਗੱਲ ਖੁੱਲ੍ਹ ਕੇ ਲਿਖਣ ਦਾ ਮੌਕਾ ਹੁਣ ਕੰਪਨੀ ਬਲੂ ਟਿੱਕ ਵਾਲੇ ਯੂਜਰ ਨੂੰ ਦੇਣ ਜਾ ਰਹੀ ਹੈ। ਹੁਣ ਟਵਿਟਰ ਬਲੂ ਯੂਜ਼ਰਸ ਆਪਣੇ ਵਿਚਾਰ ਜਾਂ ਗੱਲ 10,000 ਅੱਖਰਾਂ ਦੀ ਬਜਾਏ 25,000 ਅੱਖਰਾਂ ਵਿੱਚ ਲਿਖ ਸਕਣਗੇ। ਇਸ ਅਪਡੇਟ ਨੂੰ ਟਵਿੱਟਰ ‘ਤੇ Prachi Poddar ਨਾਂ ਦੇ ਵਿਅਕਤੀ ਨੇ ਸ਼ੇਅਰ ਕੀਤਾ ਹੈ, ਜੋ ਕੰਪਨੀ ‘ਚ ਇੰਜੀਨੀਅਰ ਦੇ ਅਹੁਦੇ ‘ਤੇ ਹੈ। ਹੁਣ ਟਵਿੱਟਰ ਬਲੂ ਉਪਭੋਗਤਾਵਾਂ ਦੁਆਰਾ ਲਿਖੇ ਲੰਬੇ ਟਵੀਟ ਕੋਈ ਵੀ ਪੜ੍ਹ ਸਕਦਾ ਹੈ ਪਰ ਲੰਬੇ ਟਵੀਟਸ ਦਾ ਵਿਕਲਪ ਸਿਰਫ ਪੇਡ ਗਾਹਕਾਂ ਕੋਲ ਹੈ।
ਜਦੋਂ ਤੋਂ ਐਲੋਨ ਮਸਕ ਨੇ ਟਵਿੱਟਰ ਖਰੀਦਿਆ ਹੈ, ਓਦੋਂ ਤੋਂ ਲੋਕਾਂ ਨੂੰ ਪਲੇਟਫਾਰਮ ‘ਤੇ ਲਗਾਤਾਰ ਅਪਡੇਟਸ ਮਿਲ ਰਹੇ ਹਨ। ਫਰਵਰੀ ਵਿੱਚ ਕੰਪਨੀ ਨੇ ਬਲੂ ਟਿੱਕ ਵਾਲੇ ਸਬਸਕ੍ਰਾਈਬਰ ਲਈ ਟਵੀਟ ਦੀ ਸੀਮਾ 4,000 ਅੱਖਰਾਂ ਤੋਂ ਵਧਾ ਕੇ 10,000 ਅੱਖਰਾਂ ਤੱਕ ਕਰ ਦਿੱਤੀ ਸੀ। ਇਸ ਦੇ ਨਾਲ ਹੀ ਕੰਪਨੀ ਨੇ ਬਲੂ ਟਿੱਕ ਵਾਲੇ ਸਬਸਕ੍ਰਾਈਬਰ ਨੂੰ ਟੈਕਸਟ ਫੌਂਟ ਦੇ ਬੋਲਡ ਅਤੇ ਸਟਾਈਲ ਨੂੰ ਬਦਲਣ ਦਾ ਵਿਕਲਪ ਵੀ ਦਿੱਤਾ ਸੀ। ਜਿਨ੍ਹਾਂ ਲੋਕਾਂ ਨੇ ਟਵਿੱਟਰ ਬਲੂ ਸਬਸਕ੍ਰਾਈਬਰ ਨਹੀਂ ਲਈ ਹੈ, ਉਹ ਸਿਰਫ 280 ਅੱਖਰਾਂ ਤੱਕ ਟਵੀਟ ਕਰ ਸਕਦੇ ਹਨ। ਪਹਿਲਾਂ ਇਹ ਸੀਮਾ 140 ਅੱਖਰਾਂ ਦੀ ਸੀ।

Leave a Comment

Your email address will not be published.

You may also like