ਨਵੀਂ ਦਿੱਲੀ: ਟਮਾਟਰ ਦੀਆਂ ਵਧੀਆਂ ਕੀਮਤਾਂ ਕਾਰਨ ਆਮ ਆਦਮੀ ਦੀ ਰਸੋਈ ‘ਚੋਂ ਟਮਾਟਰ ਗਾਇਬ ਹੋ ਗਿਆ ਹੈ। ਅਜਿਹੇ ‘ਚ ਸਰਕਾਰ ਨੇ ਟਮਾਟਰ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਹੈ। ਜਾਣਕਾਰੀ ਅਨੁਸਾਰ ਹੁਣ ਇੱਕ ਕਿਲੋ ਟਮਾਟਰ ਦੀ ਕੀਮਤ 80 ਰੁਪਏ ਤੋਂ ਘਟ ਕੇ 70 ਰੁਪਏ ਹੋ ਗਈ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਨੇ NCCF ਅਤੇ NAFED ਨੂੰ ਟਮਾਟਰ ਦੀਆਂ ਕੀਮਤਾਂ ‘ਚ ਗਿਰਾਵਟ ਦੇ ਮੱਦੇਨਜ਼ਰ 20 ਜੁਲਾਈ ਤੋਂ 70 ਰੁਪਏ ਪ੍ਰਤੀ ਕਿਲੋ ਦੇ ਪ੍ਰਚੂਨ ਮੁੱਲ ‘ਤੇ ਟਮਾਟਰ ਵੇਚਣ ਦੇ ਨਿਰਦੇਸ਼ ਦਿੱਤੇ ਹਨ।
NCCF ਅਤੇ NAFED ਦੁਆਰਾ ਖਰੀਦੇ ਗਏ ਟਮਾਟਰਾਂ ਦੀ ਪ੍ਰਚੂਨ ਵਿਕਰੀ ਸ਼ੁਰੂ ਵਿੱਚ 90 ਰੁਪਏ ਪ੍ਰਤੀ ਕਿਲੋਗ੍ਰਾਮ ਸੀ। 16 ਜੁਲਾਈ ਨੂੰ ਇਹ ਕੀਮਤਾਂ 80 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਸਨ। ਇਨ੍ਹਾਂ ਕੀਮਤਾਂ ਨੂੰ ਇਕ ਵਾਰ ਫਿਰ ਤੋਂ ਸੋਧਿਆ ਗਿਆ ਹੈ। ਇਸ ਲਈ ਹੁਣ ਇਕ ਕਿਲੋ ਟਮਾਟਰ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗਾ।
ਖਪਤਕਾਰ ਮਾਮਲਿਆਂ ਦੇ ਵਿਭਾਗ ਦੀਆਂ ਹਦਾਇਤਾਂ ‘ਤੇ, NCCF ਅਤੇ NAFED ਨੇ ਪ੍ਰਮੁੱਖ ਖਪਤ ਕੇਂਦਰਾਂ ਵਿੱਚ ਵੰਡਣ ਲਈ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਦੀਆਂ ਮੰਡੀਆਂ ਤੋਂ ਟਮਾਟਰ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਦਿੱਲੀ-ਐਨਸੀਆਰ ਵਿੱਚ ਟਮਾਟਰ ਦੀ ਪ੍ਰਚੂਨ ਵਿਕਰੀ 14 ਜੁਲਾਈ ਤੋਂ ਸ਼ੁਰੂ ਹੋਈ ਸੀ। ਜਦੋਂ ਕਿ 18 ਜੁਲਾਈ ਤੱਕ, ਦੋਵਾਂ ਏਜੰਸੀਆਂ ਨੇ ਕੁੱਲ 391 ਮੀਟ੍ਰਿਕ ਟਨ ਟਮਾਟਰ ਦੀ ਖਰੀਦ ਕੀਤੀ ਸੀ, ਜੋ ਕਿ ਦਿੱਲੀ-ਐਨਸੀਆਰ, ਰਾਜਸਥਾਨ, ਯੂਪੀ ਅਤੇ ਬਿਹਾਰ ਦੇ ਪ੍ਰਮੁੱਖ ਖਪਤ ਕੇਂਦਰਾਂ ਵਿੱਚ ਪ੍ਰਚੂਨ ਖਪਤਕਾਰਾਂ ਨੂੰ ਲਗਾਤਾਰ ਵੰਡੇ ਜਾ ਰਹੇ ਹਨ। ਸਰਕਾਰ 500 ਤੋਂ ਵੱਧ ਥਾਵਾਂ ‘ਤੇ ਟਮਾਟਰ ਵੇਚ ਰਹੀ ਹੈ।
ਰਾਹਤ ਵਾਲੀ ਖ਼ਬਰ: ਹੁਣ ਸਬਜ਼ੀਆਂ ‘ਚ ਆਏਗਾ ਵਾਪਸ ਸਵਾਦ, ਟਮਾਟਰ ਹੋਇਆ ਇੰਨੇ ਰੁਪਏ ਸਸਤਾ; ਜਾਣੋ ਨਵਾਂ ਭਾਅ
