ਨੈਸ਼ਨਲ ਡੈਸਕ: ਭਾਰਤ ਤੇ ਕੈਨੇਡਾ ਵਿਚ ਬੀਤੇ ਕੁਝ ਦਿਨਾਂ ਤੋਂ ਵਧਦੇ ਵਿਵਾਦ ਦਾ ਅਸਰ ਹੁਣ ਕਾਰੋਬਾਰ ‘ਤੇ ਦਿਖਣਲੱਗਾ ਹੈ। ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਦੇਣ ‘ਤੇ ਭਾਰਤ ਨੇ ਫਿਲਹਾਲ ਰੋਕ ਲਗਾ ਦਿੱਤੀ ਹੈ।ਇਸ ਦਰਮਿਆਨ ਮਹਿੰਦਰਾ ਗਰੁੱਪ ਨੇ ਵੀ ਕੈਨੇਡਾ ਨੂੰ ਵੱਡਾ ਝਟਕਾ ਦਿੱਤਾ ਹੈ। ਆਨੰਦ ਮਹਿੰਦਰਾ ਦੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਕੈਨੇਡਾ ਬੇਸਡ ਕੰਪਨੀ Resson Aerospace Corporation ਤੋਂ ਆਣੀ ਸਾਂਝੇਦਾਰੀ ਖਤਮ ਕਰਨ ਦਾ ਐਲਾਨ ਕੀਤਾ ਹੈ। ਰੇਸਨ ਏਅਰੋਸਪੇਸ ਕਾਰਪੋਰੇਸ਼ਨ ਵਿਚ ਮਹਿੰਦਾਰ ਐਂਡ ਮਹਿੰਦਰਾ ਦਾ 11.18 ਫੀਸਦੀ ਹਿੱਸੇਦਾਰੀ ਸੀ। ਦੋਵੇਂ ਦੇਸ਼ਾਂ ਵਿਚ ਕੂਟਨੀਤਕ ਲੜਾਈ ਜਾਰੀ ਹੈ। ਮਹਿੰਦਰਾ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਕੈਨੇਡਾ ਤੇ ਭਾਰਤ ਵਿਚਾਲੇ ਤਣਾਅ ਪੀਕ ‘ਤੇ ਹੈ। ਅਜਿਹੇ ਵਿਚ ਲੋਕ ਮਹਿੰਦਰਾ ਦੇ ਫੈਸਲੇ ਨੂੰ ਇਸ ਨਾਲ ਜੋੜ ਕੇ ਦੇਖ ਰਹੇ ਹਨ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਇਹ ਫੈਸਲਾ ਵੋਲਟਰੀ ਬੇਸਿਸ ‘ਤੇ ਲਿਆ ਹੈ। ਕੰਪਨੀ ਦੇ ਬੰਦ ਹੋਣ ਨਾਲ ਕੈਨੇਡਾ ਦੀ ਅਰਥਵਿਵਸਥਾ ਨੂੰ ਝਟਕਾ ਲੱਗੇਗਾ।
