ਪੰਜਾਬ ਡੈਸਕ: ਪੰਜਾਬ ਦੀ ਸਿਆਸਤ ‘ਚ ਉਥਲ-ਪੁਥਲ ਜਾਰੀ ਹੈ। ਰੋਜ਼ਾਨਾ ਵੱਡੇ-ਵੱਡੇ ਲੀਡਰ ਦਲ ਬਦਲ ਕੇ ਦੂਜੀਆਂ ਪਾਰਟੀਆਂ ਸ਼ਾਮਲ ਹੋ ਰਹੇ ਹਨ। 2024 ਦੀਆਂ ਚੋਣਾਂ ਨੂੰ ਲੈ ਕੇ ਹਰ ਕੋਈ ਪੂਰਾ ਜ਼ੋਰ ਲਗਾ ਰਿਹਾ ਹੈ। ਇਸ ਤਹਿਤ ਅੱਜ ਵੀ NSUI ਦੇ ਸਾਬਕਾ ਪ੍ਰਧਾਨ ਤੇ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਅਕਸ਼ੈ ਸ਼ਰਮਾ ਅੱਜ ਭਾਜਪਾ ‘ਚ ਸ਼ਾਮਲ ਹੋ ਗਏ, ਜਿਨ੍ਹਾਂ ਨੂੰ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ‘ਚ ਸ਼ਾਮਲ ਕਰਵਾਇਆ। ਇਸ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਨੂੰ ਕਿਸੇ ਪਾਰਟੀ ‘ਚ ਸੰਨ੍ਹ ਲਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਮੋਹਿਤ ਮੋਹਿੰਦਰਾ ਨੂੰ ਪ੍ਰਧਾਨ ਥੋਪਿਆ ਗਿਆ। ਜਾਖੜ ਨੇ ਕਿਹਾ ਕਿ ਜਿਹੜੀ ਸੋਚ ਨਾਲ ਕਾਂਗਰਸ ‘ਚ ਇਲੈਕਸ਼ਨ ਪ੍ਰੋਸੈੱਸ ਸ਼ੁਰੂ ਕਰਵਾਇਆ ਸੀ, ਹੁਣ ਕਾਂਗਰਸ ਉਸ ਮੁੱਦੇ ਤੋਂ ਭਟਕ ਗਈ ਹੈ।
