ਵਿਦੇਸ਼ ਡੈਸਕ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਕੈਨੇਡਾ ਦੀ ਆਪਣੀ ਪਹਿਲੀ ਅਧਿਕਾਰਤ ਯਾਤਰਾ ਲਈ ਬੀਤੀ ਰਾਤ ਓਟਵਾ ਪਹੁੰਚੇ। ਯੂਕਰੇਨ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਓਲੇਨਾ ਜ਼ੈਲੈਂਸਕੀ , ਯੂਕਰੇਨ ਦੇ ਝੰਡੇ ਨਾਲ ਸਜੇ ਹੋਏ ਜਹਾਜ਼ ’ਚ ਪਹੁੰਚੇ ਅਤੇ ਜਹਾਜ਼ ਦੇ ਚਾਲਕ ਦਲ ਨੇ ਲੈਂਡਿੰਗ ’ਤੇ ਕਾਕਪਿਟ ਦੀ ਖਿੜਕੀ ਦੇ ਬਾਹਰ ਨੀਲੇ-ਪੀਲੇ ਝੰਡੇ ਨੂੰ ਲਗਾ ਦਿੱਤਾ।
ਇਸ ਜੋੜੇ ਦਾ ਸਵਾਗਤ ਇੱਕ ਛੋਟੇ ਵਫ਼ਦ ਵਲੋਂ ਕੀਤਾ ਗਿਆ, ਜਿਸ ’ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਕੈਨੇਡਾ ’ਚ ਯੂਕਰੇਨ ਦੀ ਰਾਜਦੂਤ, ਯੂਲੀਆ ਕੋਵਾਲੀਵ ਸ਼ਾਮਿਲ ਸਨ। ਕੈਨੇਡਾ ’ਚ ਜ਼ੈਲੈਂਸਕੀ ਦੀ ਇੱਕ ਵਿਅਸਤ ਯੋਜਨਾ ਹੈ, ਜਿਸ ’ਚ ਉਨ੍ਹਾਂ ਵੱਲੋਂ ਚੋਟੀ ਦੇ ਕੈਨੇਡੀਅਨ ਅਧਿਕਾਰੀਆਂ ਅਤੇ ਯੂਕਰੇਨੀ ਕੈਨੇਡੀਅਨ ਭਾਈਚਾਰੇ ਦੇ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਜ਼ੈਲੈਂਸਕੀ ਕੈਨੇਡਾ ਦੀ ਸੰਸਦ ਨੂੰ ਵੀ ਸੰਬੋਧਨ ਕਰਨਗੇ ਅਤੇ ਰੂਸ ਨਾਲ ਚੱਲ ਰਹੇ ਯੁੱਧ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਵਿਅਕਤੀਗਤ ਸੰਬੋਧਨ ਹੋਵੇਗਾ।
ਪਤਨੀ ਓਲੇਨਾ ਨਾਲ ਕੈਨੇਡਾ ਪਹੁੰਚੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤੀ ਸਵਾਗਤ
