ਵਿਦੇਸ਼ ਡੈਸਕ: ਅਮਰੀਕਾ ਦੇ ਪੂਰਬੀ ਉਟਾਹ ‘ਚ ਇੱਕ ਜਹਾਜ਼ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਮੋਆਬ ਦੇ ਬਾਹਰਵਾਰ ਵਾਪਰਿਆ। ਮੀਡੀਆ ਰਿਪੋਰਟਾਂ ਅਨੁਸਾਰ ਇਸ ਜਹਾਜ਼ ਹਾਦਸੇ ਵਿੱਚ ਉੱਤਰੀ ਡਕੋਟਾ ਰਾਜ ਦੇ ਸੈਨੇਟਰ ਡੱਗ ਲਾਰਸਨ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਦੋ ਛੋਟੇ ਬੱਚਿਆਂ ਦੀ ਮੌਤ ਹੋ ਗਈ ਹੈ। ਸੈਨੇਟ ਦੇ ਰਿਪਬਲਿਕਨ ਨੇਤਾ ਡੇਵਿਡ ਹੌਗ ਨੇ ਆਪਣੇ ਸਾਥੀ ਸੈਨੇਟਰਾਂ ਨੂੰ ਭੇਜੀ ਇੱਕ ਈਮੇਲ ਵਿੱਚ ਸੋਮਵਾਰ ਨੂੰ ਡੱਗ ਲਾਰਸਨ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਸੀਨੀਅਰ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਮੋਆਬ ਦੇ ਉੱਤਰ ਵਿੱਚ ਲਗਭਗ 15 ਮੀਲ ਦੂਰ ਕੈਨਿਯਨਲੈਂਡਜ਼ ਏਅਰਫੀਲਡ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ। ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਜਹਾਜ਼ ਵਿਚ ਸਵਾਰ ਸਾਰੇ ਚਾਰ ਲੋਕ ਮਾਰੇ ਗਏ ਸਨ।
ਅਮਰੀਕਾ ਦੇ ਪੂਰਬੀ ਉਟਾਹ ‘ਚ ਜਹਾਜ਼ ਕ-ਰੈਸ਼; ਸੈਨੇਟਰ, ਪਤਨੀ ਤੇ ਦੋ ਬੱਚਿਆਂ ਦੀ ਮੌ-ਤ
