ਵਿਦੇਸ਼ ਡੈਸਕ: ਬੀਤੇ ਦਿਨ ਪੇਨਸਿਲਵੇਨੀਆ ਸੂਬੇ ਦੇ ਸ਼ਹਿਰ ਫਿਲਾਡੇਲਫੀਆ ‘ਚ ਰਹਿੰਦੇ ਜੋਸ਼ ਕਰੂਗਰ ਨਾਮੀ ਇੱਕ ਫ੍ਰੀਲਾਂਸ ਪੱਤਰਕਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੱਤਰਕਾਰ ਨੂੰ ਉਸਦੇ ਘਰ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਜੋਸ਼ ਕਰੂਗਰ ਸਿਟੀ ਲਈ ਕੰਮ ਕਰਦਾ ਸੀ ਅਤੇ ਉਹ ਇੱਕ ਫ੍ਰੀਲਾਂਸ ਪੱਤਰਕਾਰ ਸੀ। ਸਥਾਨਕ ਅਧਿਕਾਰੀਆਂ ਅਨੁਸਾਰ ਇੱਕ ਫ੍ਰੀਲਾਂਸ ਪੱਤਰਕਾਰ ਅਤੇ ਸ਼ਹਿਰ ਦੇ ਸਾਬਕਾ ਕਰਮਚਾਰੀ ਜੋਸ਼ ਕਰੂਗਰ ਨੂੰ ਸੋਮਵਾਰ ਤੜਕੇ ਉਸਦੇ ਘਰ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਸਥਾਨਕ ਫਿਲਾਡੇਲਫੀਆ ਪੁਲਸ ਨੂੰ ਜਦੋ ਸੂਚਨਾ ਮਿਲੀ ਤਾਂ ਉਹ ਦੁਪਿਹਰ 1:30 ਵਜੇ ਦੇ ਕਰੀਬ ਉਸਦੇ ਘਰ ਵਿੱਚ ਪੁੱਜੀ ਅਤੇ ਉਹਨਾਂ ਨੇ ਦੇਖਿਆ ਕਿ ਕਰੂਗਰ ਦੀ ਛਾਤੀ ਅਤੇ ਢਿੱਡ ਵਿੱਚ ਸੱਤ ਦੇ ਕਰੀਬ ਗੋਲੀਆਂ ਲੱਗੀਆਂ ਸਨ। ਪੁਲਿਸ ਨੇ ਦੱਸਿਆ ਕਿ ਉਸ ਨੂੰ ਸਥਾਨਕ ਪੇਨ ਪ੍ਰੈਸਬੀਟੇਰੀਅਨ ਮੈਡੀਕਲ ਸੈਂਟਰ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
