ਸਪੋਰਟਸ ਡੈਸਕ: ਟੀਮ ਇੰਡੀਆ ਦੇ ਕ੍ਰਿਕਟਰ ਸ਼ੁਭਮਨ ਗਿੱਲ ਦਾ ਡੇਂਗੂ ਟੈਸਟ ਪਾਜ਼ੇਟਿਵ ਆਇਆ ਹੈ। ਜਿਸ ਤੋਂ ਬਾਅਦ ਐਤਵਾਰ ਨੂੰ ਆਸਟ੍ਰੇਲੀਆ ਖਿਲਾਫ ਮੈਚ ‘ਚ ਉਸਦਾ ਖੇਡਣਾ ਸ਼ੱਕੀ ਹੈ। ਟੀਮ ਪ੍ਰਬੰਧਨ ਸ਼ੁੱਕਰਵਾਰ ਨੂੰ ਕੁਝ ਟੈਸਟਿੰਗ ਤੋਂ ਬਾਅਦ ਸਟਾਰ ਬੱਲੇਬਾਜ਼ ਦੀ ਉਪਲਬਧਤਾ ‘ਤੇ ਫੈਸਲਾ ਕਰੇਗਾ। ਉਹ ਆਸਟ੍ਰੇਲੀਆ ਖਿਲਾਫ ਮੈਚ ਤੋਂ ਪਹਿਲਾਂ ਬੀਮਾਰ ਹੋ ਗਏ ਹਨ। ਅਜਿਹੇ ‘ਚ ਭਾਰਤੀ ਟੀਮ ਲਈ ਇਸ ਨੂੰ ਬਹੁਤ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਕੀ ਉਹ ਪਹਿਲਾ ਮੈਚ ਖੇਡ ਸਕੇਗਾ ਜਾਂ ਨਹੀਂ? ਇਸ ਸਬੰਧ ‘ਚ ਸਥਿਤੀ ਸਪੱਸ਼ਟ ਨਹੀਂ ਹੈ ਪਰ ਬੀਸੀਸੀਆਈ ਦੀ ਮੈਡੀਕਲ ਟੀਮ ਇਸ ਸਟਾਰ ਬੱਲੇਬਾਜ਼ ਦੀ ਸਿਹਤ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਭਾਰਤੀ ਟੀਮ ਐਤਵਾਰ ਨੂੰ ਚੇਨਈ ਵਿੱਚ ਆਸਟਰੇਲੀਆ ਖ਼ਿਲਾਫ਼ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗੀ। ਅਜਿਹੇ ‘ਚ ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਦੇ ਬਿਨਾਂ ਮੈਦਾਨ ‘ਚ ਉਤਰ ਸਕਦੀ ਹੈ।
