ਸਟੇਟ ਡੈਸਕ: ਅੰਮ੍ਰਿਤਸਰ ਸ਼ਹਿਰ ਦੇ ਮਜੀਠਾ ਰੋਡ ‘ਤੇ ਸਥਿਤ ਨਾਗਕਲਾਂ ਡਰੱਗ ਫੈਕਟਰੀ ਕੁਆਲਿਟੀ ਫਾਰਮਾਸਿਊਟੀਕਲ ਲਿਮਟਿਡ ‘ਚ ਬੀਤੀ ਰਾਤ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਇਸ ਫੈਕਟਰੀ ਵਿੱਚ ਕਰੀਬ 1600 ਲੋਕ ਕੰਮ ਕਰਦੇ ਹਨ। ਅੱਗ ਲੱਗਣ ਕਾਰਨ ਫੈਕਟਰੀ ਵਿੱਚ ਪਏ 500 ਦੇ ਕਰੀਬ ਕੈਮੀਕਲ ਦੇ ਡਰੰਮ ਇੱਕ ਤੋਂ ਬਾਅਦ ਇੱਕ ਫਟ ਗਏ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਸਾਰੇ ਮੁਲਾਜ਼ਮਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅੱਗ ਇੰਨੀ ਭਿਆਨਕ ਸੀ ਕਿ ਇਸ ‘ਤੇ ਕਾਬੂ ਪਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਮੀਡੀਆ ਰਿਪੋਰਟਾਂ ਮੁਤਾਬਕ ਹਵਾਈ ਫੌਜ ਦੀਆਂ ਗੱਡੀਆਂ ਸਮੇਤ 80 ਫਾਇਰ ਟੈਂਡਰਾਂ ਨੇ ਦੇਰ ਰਾਤ ਅੱਗ ‘ਤੇ ਕਾਬੂ ਪਾਇਆ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਅੰਮ੍ਰਿਤਸਰ ਦਵਾਈਆਂ ਦੀ ਫੈਕਟਰੀ ‘ਚ ਭਿਆ+ਨਕ ਅੱਗ, ਚਾਰ ਮਜ਼ਦੂਰਾਂ ਦੀ ਮੌ+ਤ, ਦੇਖੋ ਵੀਡੀਓ
