class="post-template-default single single-post postid-24997 single-format-standard wpb-js-composer js-comp-ver-6.11.0 vc_responsive">

Latest ਦੇਸ਼ ਰਾਜਨੀਤਿਕ

ਸਰਕਾਰ ਨੇ ਕਰ ਦਿੱਤਾ ਇਕ ਹੋਰ ਐਲਾਨ, ਬੇਟੀ ਹੋਣ ‘ਤੇ ਪਰਿਵਾਰ ਨੂੰ ਮਿਲਣਗੇ 2 ਲੱਖ ਰੁਪਏ, ਦੇਖੋ ਵੀਡੀਓ

ਨੈਸ਼ਨਲ ਡੈਸਕ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਭਰੂਣ ਹੱਤਿਆ ਰੋਕਣ ਲਈ ਵੱਡਾ ਐਲਾਨ ਕੀਤਾ ਹੈ। ਸੀਐਮ ਸੁੱਖੂ ਨੇ ਹਿਮਾਚਲ ‘ਚ ਸਿਰਫ ਇਕ ਬੇਟੀ ਦੇ ਜਨਮ ‘ਤੇ 2 ਲੱਖ ਅਤੇ ਦੋ ਬੇਟੀਆਂ ਦੇ ਜਨਮ ‘ਤੇ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸਿਹਤ ਵਿਭਾਗ ਵੱਲੋਂ ਕਰਵਾਈ ਗਈ ਦੋ ਰੋਜ਼ਾ ਵਰਕਸ਼ਾਪ ਵਿੱਚ ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਜਿਸ ਪਰਿਵਾਰ ਦੀ ਇੱਕ ਬੇਟੀ ਹੈ, ਉਸ ਪਰਿਵਾਰ ਨੂੰ ਸੂਬਾ ਸਰਕਾਰ 2 ਲੱਖ ਰੁਪਏ ਦੇਵੇਗੀ। ਸੀਐਮ ਸੁੱਖੂ ਨੇ ਕਿਹਾ ਕਿ ਦੋ ਬੇਟੀਆਂ ਨੂੰ 1 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਫਿਲਹਾਲ ਬੇਟੀ ਦੇ ਜਨਮ ‘ਤੇ 35 ਹਜ਼ਾਰ ਰੁਪਏ ਦੇਣ ਦੀ ਵਿਵਸਥਾ ਹੈ।

Leave a Comment

Your email address will not be published.

You may also like