ਨੈਸ਼ਨਲ ਡ਼ੈਸਕ: ਬਿਹਾਰ ਦੇ ਸੀਵਾਨ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕਾਲਜ ‘ਚ ਪੜ੍ਹ ਰਹੇ ਵਿਦਿਆਰਥੀਆਂ ਲਈ ਅਨੌਖਾ ਫਰਮਾਨ ਕੱਢ ਦਿੱਤਾ ਹੈ। ਜਿਸ ਨੂੰ ਲੈ ਕੇ ਇਹ ਖਬਰ ਕਾਫੀ ਵਾਇਰਲ ਹੋ ਰਹੀ ਹੈ। ਆਓ ਜਾਣਦੇ ਹਾਂ ਕੀ ਹੈ ਇਹ ਸਾਰਾ ਮਾਮਲਾ।
ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਸੀਵਾਨ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕਾਲਜ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤਾ ਹੈ ਕਿ ਕੁੜੀਆਂ-ਮੁੰਡੇ ਇਕੱਠੇ ਨਾ ਬੈਠਣ। ਮਾਮਲਾ ਸਿਵਾਨ ਜ਼ਿਲ੍ਹੇ ਦੇ ਜ਼ੈੱਡ. ਏ. ਇਸਲਾਮੀਆ ਕਾਲਜ ਨਾਲ ਸਬੰਧਤ ਹੈ। ਕਾਲਜ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਲਾਸਾਂ ਖਤਮ ਹੋਣ ਤੋਂ ਬਾਅਦ ਲੜਕੇ-ਲੜਕੀਆਂ ਇਕੱਠੇ ਬੈਠੇ ਜਾਂ ਹੱਸਦੇ-ਮਜ਼ਾਕ ਕਰਦੇ ਨਜ਼ਰ ਆਏ ਤਾਂ ਉਨ੍ਹਾਂ ਦਾ ਦਾਖ਼ਲਾ ਰੱਦ ਕਰ ਦਿੱਤਾ ਜਾਵੇਗਾ। ਕਾਲਜ ਨੇ ਮੰਗਲਵਾਰ ਨੂੰ ਇਸ ਹੁਕਮ ਨਾਲ ਸਬੰਧਤ ਪੱਤਰ ਜਾਰੀ ਕੀਤਾ ਹੈ।
ਜਾਰੀ ਕੀਤੇ ਗਏ ਪੱਤਰ ਵਿੱਚ ਲਿਖਿਆ ਗਿਆ ਹੈ – ‘ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਕਾਲਜ ਕੈਂਪਸ ਵਿੱਚ ਮਰਦ ਅਤੇ ਔਰਤ ਵਿਦਿਆਰਥੀ ਇਕੱਠੇ (ਇਕੱਠੇ ਬੈਠੇ/ਮਜ਼ਾਕ ਕਰਦੇ) ਦੇਖੇ ਗਏ ਤਾਂ ਉਨ੍ਹਾਂ ਦਾ ਦਾਖ਼ਲਾ ਰੱਦ ਕਰ ਦਿੱਤਾ ਜਾਵੇਗਾ।’ ਇਹ ਪੱਤਰ ਕਾਲਜ ਪ੍ਰਿੰਸੀਪਲ ਇਦਰੀਸ ਆਲਮ ਵੱਲੋਂ ਜਾਰੀ ਕੀਤਾ ਗਿਆ ਹੈ। ਜੈੱਡ.ਏ. ਇਸਲਾਮੀਆ ਕਾਲਜ ਇੱਕ ਘੱਟ ਗਿਣਤੀ ਕਾਲਜ ਹੈ।