ਵਿਦੇਸ਼ ਡੈਸਕ: ਕੈਨੇਡਾ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਚਿਲੀਵੈਕ ਸ਼ਹਿਰ ਵਿੱਚ ਵਾਪਰਿਆ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਟਵਿਨ ਇੰਜਣ ਵਾਲਾ ਜਹਾਜ਼ ਸੇਨੇਕਾ ਸਥਾਨਕ ਹਵਾਈ ਅੱਡੇ ਨੇੜੇ ਇਕ ਮੋਟਲ ਦੇ ਪਿੱਛੇ ਦਰੱਖਤਾਂ ਅਤੇ ਝਾੜੀਆਂ ਨਾਲ ਟਕਰਾ ਗਿਆ। ਚਿਲੀਵੈਕ ਸ਼ਹਿਰ ਵੈਨਕੂਵਰ ਤੋਂ ਲਗਭਗ 100 ਕਿਲੋਮੀਟਰ ਪੂਰਬ ਵੱਲ ਹੈ। ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ‘ਚ ਪਾਇਲਟ ਸਮੇਤ ਜਹਾਜ਼ ‘ਚ ਸਵਾਰ ਤਿੰਨੋਂ ਲੋਕਾਂ ਦੀ ਮੌਤ ਹੋ ਗਈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਕਿਹਾ ਕਿ ਉਹ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਰਹੇ ਹਨ।
