ਸਪੋਰਟਸ ਡੈਸਕ: ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਏਸ਼ੀਆਈ ਖੇਡਾਂ 2023 ਵਿੱਚ ਸੋਨ ਤਮਗਾ ਜਿੱਤਣ ਦਾ 20 ਦਾ ਅੰਕੜਾ ਪਾਰ ਕੀਤਾ ਹੈ। ਅੱਜ ਭਾਰਤ ਨੇ ਏਸ਼ੀਆਈ ਖੇਡਾਂ ਵਿੱਚ 100 ਤਗਮੇ ਪੂਰੇ ਕਰ ਲਏ। 19ਵੀਆਂ ਏਸ਼ੀਆਈ ਖੇਡਾਂ ਵਿਚ ਭਾਰਤ ਨੇ ਤਮਗ਼ਿਆਂ ਦਾ ਸੈਂਕੜਾ ਲਗਾਇਆ ਹੈ। ਏਸ਼ੀਆਡ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰਤ ਨੇ 100 ਤਮਗ਼ੇ ਜਿੱਤੇ ਹਨ। ਭਾਰਤੀ ਮਹਿਲਾ ਕਬੱਡੀ ਟੀਮ ਨੇ ਫਾਈਨਲ ਵਿਚ ਚੀਨੀ ਤਾਈਪੇ ਨੂੰ 26-25 ਨਾਲ ਹਰਾ ਕੇ ਸੋਨ ਤਮਗ਼ਾ ਜਿੱਤਿਆ। ਇਸ ਨਾਲ ਭਾਰਤ ਕੋਲ ਹੁਣ 25 ਸੋਨ ਤਮਗ਼ੇ ਹੋ ਗਏ ਹਨ। ਪਿਛਲੇ 72 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਏਸ਼ੀਆਈ ਖੇਡਾਂ ਵਿਚ 100 ਤਮਗ਼ੇ ਜਿੱਤੇ ਹਨ। 100ਵੇਂ ਤਮਗ਼ੇ ਦੀ ਗਿਣਤੀ ‘ਤੇ ਭਾਰਤ ਦੇ ਕੋਲ 25 ਸੋਨ, 35 ਚਾਂਦੀ ਅਤੇ 40 ਕਾਂਸੀ ਦੇ ਤਮਗ਼ੇ ਹਨ। ਇਸ ਵਾਰ ਭਾਰਤ ਲਈ ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ ਅਤੇ ਅਥਲੈਟਿਕਸ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ
ਇਸ ਵਾਰ ਸਭ ਤੋਂ ਵੱਧ ਮੈਡਲ ਇਨ੍ਹਾਂ ਖੇਡਾਂ ਵਿਚ ਆਏ ਹਨ। ਇਸ ਤੋਂ ਇਲਾਵਾ ਖੇਡਾਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ 20 ਗੋਲਡ ਜਿੱਤੇ ਹਨ। ਭਾਰਤ ਦੇ 100 ਤਮਗੇ ਪੂਰੇ ਕਰਨ ਨੂੰ ਇਕ ਮਹੱਤਵਪੂਰਨ ਉਪਲਬਧੀ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ 10 ਅਕਤੂਬਰ ਨੂੰ ਭਾਰਤੀ ਦਲ ਦਾ ਸਵਾਗਤ ਕਰਨਗੇ।
19ਵੀਆਂ ਏਸ਼ੀਆਈ ਖੇਡਾਂ ਵਿਚ ਭਾਰਤ ਨੇ ਲਾਇਆ ਤਮਗ਼ਿਆਂ ਦਾ ਸੈਂਕੜਾ, ਪੀਐੱਮ ਮੋਦੀ ਨੇ ਕੀਤਾ ਇਹ ਐਲਾਨ
