ਨੈਸ਼ਨਲ ਡੈਸਕ: ਕਰਨਾਟਕ ਦੇ ਵਿਜੇਨਗਰ ‘ਚ ਇਕ ਸੜਕ ਹਾਦਸੇ ‘ਚ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਵਿਜੇਨਗਰ ਦੇ ਹੋਸਪੇਟ ਨੇੜੇ ਤਿੰਨ ਵਾਹਨਾਂ ਦੀ ਟੱਕਰ ਹੋ ਗਈ। ਮਾਈਨਿੰਗ ਵਿੱਚ ਲੱਗੇ ਦੋ ਟਿੱਪਰ ਲਾਰੀਆਂ ਅਤੇ ਇੱਕ ਕਰੂਜ਼ਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਰੂਜ਼ਰ ‘ਚ 13 ਲੋਕ ਸਵਾਰ ਸਨ। ਇਸ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਵਿਜੇਨਗਰ ਦੇ ਐੱਸਪੀ ਸ਼੍ਰੀਬਾਬੂ ਨੇ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਹੋਸਪੇਟ ਸ਼ਹਿਰ ਦੇ ਬਾਹਰਵਾਰ ਮਰਿਅਮਨਹੱਲੀ ਥਾਣੇ ਦੇ ਕੋਲ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਲਾਰੀ ਦਾ ਐਕਸਲ ਟੁੱਟਣ ਕਾਰਨ ਵਾਪਰਿਆ ਹੈ। ਮ੍ਰਿਤਕ ਹੋਸਪੇਸ ਦੇ ਵਸਨੀਕ ਸਨ ਅਤੇ ਹਰਨਹੱਲੀ ਨੇੜੇ ਕੂਲਾਹੱਲੀ ਸਥਿਤ ਗੋਨ ਬਸਵੇਸ਼ਵਰ ਮੰਦਰ ਦੇ ਦਰਸ਼ਨਾਂ ਲਈ ਗਏ ਹੋਏ ਸਨ।
