ਵਿਦੇਸ਼ ਡੈਸਕ: ਐ਼ਤਵਾਰ ਨੂੰ ਇਜ਼ਰਾਈਲ ਦੇ ਗਾਜ਼ਾ ਪੱਟੀ ਉੱਤੇ ਹਮਲਾ ਬੋਲਣ ਤੋਂ ਬਾਅਦ ਏਅਰਲਾਈਨਜ਼ ਵੱਲੋਂ ਦੇਸ਼ ਵਿੱਚੋਂ ਬਾਹਰ ਜਾਣ ਵਾਲੀਆਂ ਉਡਾਨਾਂ ਰੱਦ ਕਰ ਦੇਣ ਕਾਰਨ ਕੁੱਝ ਕੈਨੇਡੀਅਨ ਉੱਥੇ ਹੀ ਫਸ ਗਏ ਹਨ। ਇਨ੍ਹਾਂ ਕੈਨੇਡੀਅਨਜ਼ ਦਾ ਹਾਲੀਡੇਅ ਵੀਕੈਂਡ ਲਈ ਕੈਨੇਡੀਅਨ ਅੰਬੈਸੀ ਤੱਕ ਪਹੁੰਚਣਾ ਵੀ ਔਖਾ ਹੋਇਆ ਪਿਆ ਹੈ। ਇਸ ਦੌਰਾਨ ਬੀਤੀ ਦੁਪਹਿਰ ਨੂੰ ਗਲੋਬਲ ਅਫੇਅਰਜ਼ ਕੈਨੇਡਾ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉਹ ਇਸ ਗੱਲ ਤੋਂ ਜਾਣੂ ਹਨ ਕਿ ਇਸ ਲੜਾਈ ਵਿੱਚ ਇੱਕ ਕੈਨੇਡੀਅਨ ਮਾਰਿਆ ਗਿਆ ਹੈ ਤੇ ਦੋ ਹੋਰ ਲਾਪਤਾ ਹਨ। ਇਸ ਬਿਆਨ ਵਿੱਚ ਕਿਸੇ ਹੋਰ ਕੈਨੇਡੀਅਨ ਦੇ ਮਾਰੇ ਜਾਣ ਜਾਂ ਲਾਪਤਾ ਹੋਣ ਦੀ ਜਾਣਕਾਰੀ ਨਹੀਂ ਦਿੱਤੀ ਗਈ। ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਇਜ਼ਰਾਈਲ ਸਥਿਤ ਕੈਨੇਡੀਅਨ ਸਰਕਾਰ ਦੇ ਅਧਿਕਾਰੀ ਲੋਕਲ ਅਧਿਕਾਰੀਆਂ ਨਾਲ ਹੋਰ ਜਾਣਕਾਰੀ ਹਾਸਲ ਕਰਨ ਲਈ ਰਾਬਤਾ ਰੱਖ ਰਹੇ ਹਨ।
Israel-Hamas war : ਫਲਾਈਟਾਂ ਰੱਦ ਹੋਣ ਕਾਰਨ ਕਈ ਕੈਨੇਡੀਅਨ ਇਜ਼ਰਾਈਲ ‘ਚ ਫਸੇ
