ਸਟੇਟ ਡੈਸਕ: ਲੋਹੀਆਂ ਤੋਂ ਪਿੰਡ ਗਿੱਦੜ ਪਿੰਡੀ ਦੇ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਪੈਂਦੇ ਪਿੰਡ ਮਾਣਕ ਦੇ ਰੇਲਵੇ ਅੰਡਰ ਬ੍ਰਿਜ ਦੇ ਵਿਚ ਖੜ੍ਹੇ ਅਣਕਿਆਸੇ ਡੂੰਘੇ ਪਾਣੀ ਵਿਚ ਟਰੈਕਟਰ ਟਰਾਲੀ ਸਮੇਤ ਇਕ ਕਿਸਾਨ ਡੁੱਬ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਕਈ ਘੰਟੇ ਲਾਸ਼ ਪਾਣੀ ਵਿੱਚ ਤੈਰਦੀ ਰਹੀ। ਇਸ ਸਬੰਧੀ ਮ੍ਰਿਤਕ ਅਜੀਤ ਸਿੰਘ ਵਾਸੀ ਬਾਜਵਾਂ ਕਲਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅੰਡਰ ਬ੍ਰਿਜ ’ਚ ਪਿਛਲੇ 3 ਮਹੀਨਿਆਂ ਤੋਂ ਹੜ੍ਹ ਦਾ ਬਦਬੂ ਮਾਰਦਾ ਪਾਣੀ ਜਮਾਂ ਸੀ ਅਤੇ ਅਣਕਿਆਸਿਆ ਹੋਣ ਕਰਕੇ ਜਦੋਂ ਟਰੈਕਟਰ ਤੇ ਟਰਾਲੀ ਬ੍ਰਿਜ ਦੇ ਬਿਲਕੁਲ ਹੇਠਾਂ ਉਤਰੀ ਤਾਂ ਅਜੀਤ ਸਿੰਘ ਦਾ ਸਾਰਾ ਟਰੈਕਟਰ ਤੇ ਟਰਾਲੀ ਡੁੱਬ ਗਏ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਰੇਲਵੇ ਦੇ ਸੰਬੰਧਿਤ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ ਨਹੀਂ ਹੁੰਦਾ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਨਹੀਂ ਮਿਲਦਾ, ਉਨੀ ਦੇਰ ਅਸੀਂ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕਰਾਂਗੇ।
ਰੇਲਵੇ ਅੰਡਰਬ੍ਰਿਜ ਦੇ ਪਾਣੀ ’ਚ ਟਰੈਕਟਰ-ਟਰਾਲੀ ਸਮੇਤ ਡੁੱਬਣ ਨਾਲ ਕਿਸਾਨ ਦੀ ਮੌ+ਤ
