ਵਿਦੇਸ਼ ਡੈਸਕ: ਬੀਤੀਂ ਰਾਤ ਕੈਲੀਫੋਰਨੀਆ ਸੂਬੇ ਵਿੱਚ ਇੱਕ ਬੰਦੂਕਧਾਰੀ ਵਿਅਕਤੀ ਵੱਲੋਂ ਰਾਤ ਨੂੰ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਕੋਵੀਨਾ ਵਿਖੇਂ ਇੱਕ ਸ਼ਰਾਬ ਦੇ ਸਟੋਰ ਵਿੱਚ ਦਾਖਿਲ ਹੋ ਕੇ ਲੁੱਟ ਦੌਰਾਨ ਉੱਥੇ ਕੰਮ ਕਰਦੇ ਇੱਕ ਪੰਜਾਬੀ ਮੂਲ ਦੇ ਕਰਮਚਾਰੀ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ।ਇਹ ਘਟਨਾ ਰਾਤ ਕਰੀਬ 8:45 ਵਜੇ ਦੇ ਕਰੀਬ ਵਾਪਰੀ। ਇਹ ਸਟੋਰ ਕੋਵੀਨਾ ਸ਼ਹਿਰ ਦੇ 1413 ਵੈਸਟ ਪੁਏਨਟੇ ਐਵੇਨਿਊ ਵਿਖੇ ਸਥਿੱਤ ਹੈ। ਜਿਸ ਦਾ ਨਾਂ ਬਿਗ ਬੌਬਜ਼ ਲਿਕਰਸ ਐਂਡ ਮਾਰਕਿਟ ਸਟੋਰ ਹੈ।ਵੈਸਟ ਕੋਵਿਨਾ ਪੁਲਿਸ ਵਿਭਾਗ ਦੇ ਅਨੁਸਾਰ, ਉੱਥੇ ਕੰਮ ਕਰਦੇ ਕਰਮਚਾਰੀ ਨੂੰ ਉਸ ਵੇਲੇ ਗੋਲੀ ਮਾਰ ਦਿੱਤੀ ਗਈ ਜਦੋਂ ਉਸਨੇ ਲੁਟੇਰਿਆ ਨੂੰ ਚੋਰੀ ਕਰਨ ਤੋਂ ਰੋਕਣ ਅਤੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤਾ।ਕੈਮਰਿਆਂ ਦੀ ਫੁਟੇਜ ਵਿੱਚ ਆਇਆ, ਕਿ ਲੁਟੇਰੇ ਸ਼ਰਾਬ ਦੀਆਂ ਕੁਝ ਬੋਤਲਾਂ ਲੈ ਕੇ ਭੱਜ ਗਏ, ਜਿਸ ਕਾਰਨ ਕੰਮ ਕਰਦੇ ਕਰਮਚਾਰੀ ਨੇ ਉਨ੍ਹਾਂ ਦਾ ਪਿੱਛਾ ਕੀਤਾ। ਉਦੋਂ ਹੀ ਉਨ੍ਹਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਗੋਲੀ ਨਾਲ ਜ਼ਖਮੀ ਹਾਲਤ ਵਿੱਚ ਪਾਇਆ ਅਤੇ ਉਸ ਨੂੰ ਸਥਾਨਕ ਪੈਰਾਮੈਡਿਕਸ ਹਸਪਤਾਲ ਵਿੱਖੇ ਪਹੁੰਚਾਇਆ ਜਿੱਥੇ ਬਾਅਦ ਵਿੱਚ ਉਸ ਦੀ ਕੁਝ ਘੰਟਿਆਂ ਬਾਅਦ ਮੌਤ ਹੋ ਗਈ।ਮ੍ਰਿਤਕ ਦੀ ਪਛਾਣ 34 ਸਾਲਾ ਦੇ ਕਰਨਵੀਰ ਸਿੰਘ ਦੇ ਵਜੋਂ ਕੀਤੀ ਗਈ ਹੈ।ਮ੍ਰਿਤਕ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਪਟਿਆਲ਼ਾ ਦੇ ਸਮਾਣਾ ਲਾਗੇ ਪੈਂਦੇ ਪਿੰਡ ਤਲਵੰਡੀ ਮਲਿਕ ਸੀ।
ਕੈਲੀਫੋਰਨੀਆ ‘ਚ ਪੰਜਾਬੀ ਨੌਜਵਾਨ ਦਾ ਗੋ-ਲੀ-ਆਂ ਮਾਰ ਕੇ ਕ-ਤ-ਲ, ਜਾਣੋ ਪੂਰਾ ਮਾਮਲਾ
