ਸਟੇਟ ਡੈਸਕ: ਐੱਸਵਾਈਐੱਲ ਦੇ ਮਾਮਲੇ ਨੂੰ ਲੈ ਕੇ ਟਵੀਟ ਵਾਰ ਲਗਾਤਾਰ ਜਾਰੀ ਹੈ। ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ ਨਿਸ਼ਾਨਾਂ ਬਣਾਉਦੇ ਹੋਏ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀਆਂ ਦੁਆਰਾ ਖੜ੍ਹੇ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਜਾ ਰਹੇ ਹਨ। ਮੁੱਖ ਮੰਤਰੀ ਮਾਨ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਪਲੇਟਫਾਰਮ X ਉੱਤੇ ਵਿਰੋਧੀਆਂ ਨੂੰ ਸਖ਼ਤ ਤਾੜਨਾ ਦਿੱਤੀ ਹੈ ਤੇ ਇੱਕ ਵਾਰ ਫਿਰ 1 ਨਵੰਬਰ ਨੂੰ ਬਹਿਸ ਵਾਲੇ ਦਿਨ ਸਾਰੇ ਸਬੂਤ ਲੈ ਕੇ ਆਉਣ ਲਈ ਕਿਹਾ ਹੈ। ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਦੇ ਉਕਤ ਲੀਡਰਾਂ ਨੂੰ ਪੁੱਛਿਆ ਕਿ “ਕੋਈ ਥੋੜ੍ਹੀ ਬਹੁਤ ਸ਼ਰਮ ਨਾਮ ਦੀ ਚੀਜ਼ ਘਰੋਂ ਲੈ ਕੇ ਤੁਰਦੇ ਓ ਜਾਂ ਨਹੀਂ??”

ਗੌਰਤਲਬ ਹੈ ਕਿ ਦੇਰ ਰਾਤ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰ ਮੁੱਖ ਮੰਤਰੀ ਭਗੰਵਤ ਮਾਨ ਉੱਤੇ ਨਿਸ਼ਾਨੇ ਸਾਧੇ ਸਨ। ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ ਸੀ ‘ਟੈਗੋਰ ਥੀਏਟਰ ਨੂੰ ਐਸਵਾਈਐਲ ‘ਤੇ ਬਹਿਸ ਲਈ ਸਥਾਨ ਵਜੋਂ ਚੁਣਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਹੀ ਸਾਬਤ ਕੀਤਾ ਹੈ ਕਿ ਪੁਰਾਣੀਆਂ ਆਦਤਾਂ ਮੁਸ਼ਕਿਲ ਨਾਲ ਮਰ ਜਾਂਦੀਆਂ ਹਨ ! ਵਾਰਿਸ ਸ਼ਾਹ ਆਪਣੀਆਂ ਆਦਤਾਂ ਨਹੀਂ ਛੱਡਦਾ, ਭਾਵੇਂ ਟੁਕੜੇ ਕਰ ਦੇਵੋ।’
