ਨੈਸ਼ਨਲ ਡੈਸਕ: ਇਜ਼ਰਾਈਲ ਵਿੱਚ ਫਸੇ ਭਾਰਤੀਆਂ ਦਾ ਦੂਜਾ ਜੱਥਾ ਸ਼ਨੀਵਾਰ ਨੂੰ ਨਵੀਂ ਦਿੱਲੀ ਪਹੁੰਚ ਗਿਆ। ਆਪਰੇਸ਼ਨ ਅਜੈ ਦੇ ਤਹਿਤ ਦੋ ਨਵਜੰਮੇ ਬੱਚਿਆਂ ਸਮੇਤ 235 ਲੋਕ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪਹੁੰਚੇ। ਵਿਦੇਸ਼ ਰਾਜ ਮੰਤਰੀ ਰੰਜਨ ਸਿੰਘ ਨੇ ਹਵਾਈ ਅੱਡੇ ‘ਤੇ ਲੋਕਾਂ ਦਾ ਸਵਾਗਤ ਕੀਤਾ। ਦੱਸ ਦੇਈਏ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ ਇਕ ਹਫਤੇ ਤੋਂ ਜੰਗ ਚੱਲ ਰਹੀ ਹੈ, ਜਿਸ ‘ਚ ਹੁਣ ਤੱਕ ਕਰੀਬ 3000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਦਿਨ ਪਹਿਲਾਂ 212 ਭਾਰਤੀਆਂ ਦਾ ਪਹਿਲਾ ਜੱਥਾ ਨਵੀਂ ਦਿੱਲੀ ਪਹੁੰਚਿਆ ਸੀ।
ਭਾਰਤੀ ਅਧਿਕਾਰੀਆਂ ਮੁਤਾਬਕ ਭਾਰਤੀ ਯਾਤਰੀਆਂ ਨੂੰ ਲੈ ਕੇ ਜਹਾਜ਼ ਨੇ ਸ਼ੁੱਕਰਵਾਰ ਰਾਤ 11.02 ਵਜੇ ਤੇਲ ਅਵੀਵ ਤੋਂ ਉਡਾਣ ਭਰੀ। ਭਾਰਤੀ ਦੂਤਾਵਾਸ ਨੇ ਕਿਹਾ ਕਿ ਦੂਤਾਵਾਸ ਨੇ ਤੀਜੇ ਬੈਚ ਵਿੱਚ ਸ਼ਾਮਲ ਲੋਕਾਂ ਨੂੰ ਈਮੇਲ ਰਾਹੀਂ ਸੂਚਿਤ ਕੀਤਾ ਹੈ। ਲੋਕਾਂ ਨੂੰ ਅਗਲੀਆਂ ਉਡਾਣਾਂ ਲਈ ਦੁਬਾਰਾ ਸੁਨੇਹਾ ਭੇਜਿਆ ਜਾਵੇਗਾ।
Operation Ajay: ਇਜ਼ਰਾਈਲ ਤੋਂ ਨਵੀਂ ਦਿੱਲੀ ਪਹੁੰਚਿਆ ਭਾਰਤੀਆਂ ਦਾ ਦੂਜਾ ਜੱਥਾ
