ਵਿਦੇਸ਼ ਡੈਸਕ: ਫਿਲਾਡੇਲਫੀਆ ਇੰਟਰਨੈਸ਼ਨਲ ਏਅਰਪੋਰਟ ‘ਤੇ ਖੜ੍ਹੀ ਕਾਰ ਦਾ ਤਾਲਾ ਤੋੜਨ ਤੋਂ ਰੋਕਣ ਦੀ ਕੋਸ਼ਿਸ਼ ਕਰਨ ‘ਤੇ ਬੀਤੀ ਰਾਤ ਫਿਲਾਡੇਲਫੀਆ ਦੇ ਇੱਕ ਪੁਲਿਸ ਅਧਿਕਾਰੀ ਨੂੰ ਕੁਝ ਲੋਕਾਂ ਨੇ ਗੋਲੀ ਮਾਰ ਦਿੱਤੀ, ਜਦੋਂ ਕਿ ਇੱਕ ਹੋਰ ਪੁਲਿਸ ਮੁਲਾਜ਼ਮ ਇਸ ਹਮਲੇ ਵਿੱਚ ਜ਼ਖਮੀ ਹੋ ਗਿਆ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।
ਅੰਤਰਿਮ ਪੁਲਿਸ ਕਮਿਸ਼ਨਰ ਜੌਹਨ ਸਟੈਨਫੋਰਡ ਨੇ ਦੇਰ ਰਾਤ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਇੱਕ ਵਿਅਕਤੀ ਨੂੰ ਨਿੱਜੀ ਤੌਰ ‘ਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਉਸਨੇ ਕਿਹਾ ਕਿ ਵਿਅਕਤੀ ਗੋਲੀਬਾਰੀ ਵਿੱਚ ਸ਼ਾਮਲ ਹੋ ਸਕਦਾ ਹੈ ਪਰ ਜਾਂਚਕਰਤਾਵਾਂ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੂਜੇ ਅਧਿਕਾਰੀ ਦੀ ਹਾਲਤ ਸਥਿਰ ਹੈ ਅਤੇ ਉਸ ਦੀ ਉਮਰ 60 ਸਾਲ ਹੈ ਅਤੇ 20 ਸਾਲਾਂ ਤੋਂ ਪੁਲੀਸ ਵਿਭਾਗ ਵਿੱਚ ਨੌਕਰੀ ਕਰ ਰਹੇ ਹਨ। ਅਧਿਕਾਰੀ ਮੁਤਾਬਕ ਦੋਵੇਂ ਅਧਿਕਾਰੀ ਪੁਲੀਸ ਦੀ ਏਅਰਪੋਰਟ ਯੂਨਿਟ ਵਿੱਚ ਤਾਇਨਾਤ ਸਨ।
