ਸਟੇਟ ਡੈਸਕ: ਪੰਜਾਬ ਭਾਜਪਾ ਆਗੂਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 40 ਭਾਜਪਾ ਆਗੂਆਂ ਦੀ ਸੁਰੱਖਿਆ ਵਿਚ ਕਟੌਤੀ ਕਰ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਪੰਜਾਬ ਦੇ 40 ਬੀਜੇਪੀ ਨੇਤਾਵਾਂ ਦੀ ਸੁਰੱਖਿਆ ਘੱਟ ਕੀਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕੁਝ ਭਾਜਪਾ ਆਗੂਆ ਨੂੰ ਵਾਈ ਕੈਟਾਗਰੀ ਦੀ ਸਕਿਊਰਿਟੀ ਮਿਲੀ ਸੀ, ਜਿਸ ਨੂੰ ਘਟਾ ਕੇ ਐਕਸ ਕੈਟਾਗਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਝ ਆਗੂਆਂ ਦੀ ਸੁਰੱਖਿਆ ਨੂੰ ਵਾਪਸ ਲੈ ਲਿਆ ਗਿਆ ਹੈ।
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਸੁਰੱਖਿਆ ਵਿੱਚ ਕਟੌਤੀ ਦੇ ਹੁਕਮ ਦਿੱਤੇ ਗਏ ਹਨ। ਜਿਨਾਂ ਆਗੂਆਂ ਦੀ ਸੁਰੱਖਿਆ ਵਾਪਸ ਲਈ ਗਈ ਹੈ ਉਨ੍ਹਾਂ ਵਿੱਚ ਆਗੂਆਂ ਵਿੱਚ 40 ਵਿੱਚ ਭਾਜਪਾ ਦੇ ਪੁਰਾਣੇ ਅਤੇ ਨਵੇਂ ਅਧਿਕਾਰੀ ਅਤੇ ਆਗੂ ਸ਼ਾਮਲ ਹਨ। ਕੇਂਦਰ MHA ਦੇ ਆਦੇਸ਼ਾਂ ਤੋਂ ਬਾਅਦ ਇਹ ਬਦਲਾਅ ਕੀਤਾ ਗਿਆ ਹੈ। ਕੇਂਦਰ ਵੱਲੋਂ ਸਮੀਖਿਆ ਤੋਂ ਬਾਅਦ, 40 ਲੋਕਾਂ ਦੀ ਸੁਰੱਖਿਆ ਨੂੰ ਇੱਕ ਪੱਧਰ ਤੱਕ ਘਟਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਆਗੂ ਪੰਜਾਬ ਤੋਂ ਅਤੇ ਕੁਝ ਨੂੰ ਕੇਂਦਰ ਤੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ।
ਕੇਂਦਰ ਸਰਕਾਰ ਨੇ ਆਪਣੇ ਆਗੂਆਂ ਨੂੰ ਦਿੱਤਾ ਝਟਕਾ, ਪੰਜਾਬ ‘ਚ ਭਾਜਪਾ ਨੇਤਾਵਾਂ ਦੀ ਸੁਰੱਖਿਆ ‘ਚ ਕੀਤੀ ਕਟੌਤੀ, ਜਾਣੋ ਕਾਰਨ
