ਵਿਦੇਸ਼ ਡੈਸਕ: ਕੈਨੇਡਾ ਦੇ ਓਨਟਾਰੀਓ ਸੂਬੇ ਦੇ ਡਰਹਮ ਖੇਤਰ ਵਿਚ ਪੁਲਿਸ ਇੱਕ ਸ਼ੱਕੀ ਦੀ ਭਾਲ ਕਰ ਰਹੀ ਹੈ ਜਿਸ ਨੇ ਤਿੰਨ ਹਿੰਦੂ ਮੰਦਰਾਂ ਵਿਚ ਤੋੜ-ਭੰਨ ਕੀਤੀ ਅਤੇ ਦਾਨ ਬਾਕਸਾਂ ਵਿੱਚੋਂ ਵੱਡੀ ਮਾਤਰਾ ਵਿਚ ਨਕਦੀ ਚੋਰੀ ਕੀਤੀ। ਡਰਹਮ ਪੁਲਿਸ ਵਿਭਾਗ ਨੇ ਬੁੱਧਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਪੁਰਸ਼ ਦੋਸ਼ੀ ਐਤਵਾਰ ਨੂੰ ਪਿਕਰਿੰਗ ‘ਚ ਬੇਲੀ ਸਟਰੀਟ ਅਤੇ ਕ੍ਰਾਸਨੋ ਬੁਲੇਵਾਰਡ ਦੇ ਖੇਤਰ ‘ਚ ਇਕ ਮੰਦਰ ‘ਚ ਦਾਖਲ ਹੋਏ। ਏਜੰਸੀ ਮੁਤਾਬਕ ਡਰਹਮ ਪੁਲਿਸ ਵਿਭਾਗ ਨੇ ਦੋਸ਼ੀ ਦੀ ਸ਼ਕਲ ਦੱਸੀ ਹੈ। ਪੁਲਿਸ ਦੇ ਅਨੁਸਾਰ, ਉਸਨੂੰ ਨੀਲੇ ਸਰਜੀਕਲ ਮਾਸਕ, ਇੱਕ ਕਸ ਜ਼ਿਪਡ ਹੁੱਡ ਦੇ ਨਾਲ ਇੱਕ ਕਾਲਾ ਪਫੀ ਜੈਕੇਟ, ਹਰੇ ‘ਕੈਮੋ’ ਕਾਰਗੋ ਪੈਂਟ ਅਤੇ ਹਰੇ ਰੰਗ ਦੇ ਰਨਿੰਗ ਜੁੱਤੇ ਪਾਏ ਹੋਏ ਦੇਖਿਆ ਗਿਆ ਸੀ।
ਪੁਲਿਸ ਨੇ ਅੱਗੇ ਦੱਸਿਆ ਕਿ ਉੱਥੇ ਲੱਗੇ ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਮੁਲਜ਼ਮ ਐਤਵਾਰ ਰਾਤ ਕਰੀਬ 12.45 ਵਜੇ ਮੰਦਰ ਵਿੱਚ ਦਾਖ਼ਲ ਹੋਏ ਅਤੇ ਦਾਨ ਬਾਕਸ ਵਿੱਚੋਂ ਨਕਦੀ ਚੋਰੀ ਕਰ ਲਈ। ਪੁਲਿਸ ਅਨੁਸਾਰ ਟੀਮ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਉਥੋਂ ਫ਼ਰਾਰ ਹੋ ਗਿਆ ਸੀ। ਇਸ ਚੋਰੀ ਨੂੰ ਅੰਜਾਮ ਦੇਣ ਤੋਂ ਬਾਅਦ ਸਵੇਰੇ ਕਰੀਬ ਡੇਢ ਵਜੇ ਵੈਸਟ ਡਿਵੀਜ਼ਨ ਦੇ ਮੈਂਬਰਾਂ ਨੇ ਪਿਕਰਿੰਗ ਦੇ ਬਰੋਕ ਰੋਡ ਅਤੇ ਡਰਸਨ ਸਟਰੀਟ ਦੇ ਇਲਾਕੇ ਵਿਚ ਸਥਿਤ ਇੱਕ ਮੰਦਰ ਨੂੰ ਤੋੜ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ।
ਕੈਨੇਡਾ ਦੇ ਤਿੰਨ ਹਿੰਦੂ ਮੰਦਰਾਂ ‘ਚ ਭੰਨ-ਤੋ-ੜ ਤੇ ਚੋਰੀ, ਸ਼ੱਕੀ ਦੀ ਭਾਲ ‘ਚ ਜੁਟੀ ਪੁਲਿਸ
