ਮਨੋਰੰਜਨ ਡੈਸਕ: ਬਾਲੀਵੁੱਡ ਅਭਿਨੇਤਰੀ ਨਿਕਿਤਾ ਰਾਵਲ ਨਾਲ ਦੋ ਦਿਨ ਪਹਿਲਾਂ ਦੁਪਹਿਰ ਨੂੰ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਦੋ ਦਿਨ ਪਹਿਲਾਂ ਇਕ ਨੌਕਰ ਉਸ ਦੇ ਘਰੋਂ ਬੰਦੂਕ ਦੀ ਨੋਕ ‘ਤੇ ਕੁਝ ਪੈਸੇ ਅਤੇ ਗਹਿਣੇ ਲੈ ਗਿਆ ਸੀ। ਨਿਕਿਤਾ ਇਸ ਮਾਮਲੇ ਦੀ ਸ਼ਿਕਾਇਤ ਕਰਨ ਲਈ ਤੁਰੰਤ ਓਸ਼ੀਵਾਰਾ ਥਾਣੇ ਗਈ। ਇਸ ਬਾਰੇ ਨਿਕਿਤਾ ਨੇ ਦੱਸਿਆ ਕਿ ਜਦੋਂ ਉਸ ਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਅਦਾਕਾਰਾ ਨੇ ਇਸ ਸਬੰਧੀ ਮੁੰਬਈ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ‘ਗਰਮ ਮਸਾਲਾ’ ਅਤੇ ‘ਬਲੈਕ ਐਂਡ ਵ੍ਹਾਈਟ’ ਵਰਗੀਆਂ ਫਿਲਮਾਂ ‘ਚ ਨਜ਼ਰ ਆ ਚੁੱਕੀ ਨਿਕਿਤਾ ਤੋਂ ਬੰਦੂਕ ਦੀ ਨੋਕ ‘ਤੇ 3.5 ਲੱਖ ਰੁਪਏ ਲੁੱਟ ਲਏ ਗਏ ਸਨ।
ਬਾਲੀਵੁੱਡ ਅਭਿਨੇਤਰੀ ਦੇ ਨੌਕਰ ਨੇ ਹੀ ਕਰ ਦਿੱਤਾ ਇਹ ਕਾਰਾ, ਧੋਣ ‘ਤੇ ਬੰ+ਦੂ+ਕ ਰੱਖ ਬੋਲਿਆ…
