ਵਿਦੇਸ਼ ਡੈਸਕ: ਬੈਂਕ ਆਫ਼ ਕੈਨੇਡਾ ਨੇ ਵਿਆਜ ਦਰ ’ਚ ਕੋਈ ਵਾਧਾ ਨਹੀਂ ਕੀਤਾ ਅਤੇ ਇਸਨੂੰ 5 ਫੀਸਦੀ ‘ਤੇ ਬਰਕਰਾਰ ਰੱਖਿਆ ਹੈ। ਇਹ ਲਗਾਤਾਰ ਦੂਸਰੀ ਵਾਰੀ ਹੈ, ਜਦੋਂ ਕੇਂਦਰੀ ਬੈਂਕ ਨੇ ਵਿਆਜ ਦਰਾਂ ਨੂੰ ਮੌਜੂਦਾ ਪੱਧਰ ‘ਤੇ ਬਰਕਰਾਰ ਰੱਖਿਆ ਹੋਵੇ। ਜੀਡੀਪੀ, ਨੌਕਰੀਆਂ ਅਤੇ ਮਹਿੰਗਾਈ ਦਰ ਦੇ ਅੰਕੜਿਆਂ ਨੂੰ ਦੇਖ, ਆਰਥਿਕਤਾ ਦੇ ਠੰਡੇ ਪੈਣ ਦੇ ਸੰਕੇਤਾਂ ਦੇ ਚੱਲਦਿਆਂ, ਅਰਥਸ਼ਾਤਰੀਆਂ ਅਤੇ ਨਿਵੇਸ਼ਕਾਂ ਨੇ ਬੈਂਕ ਵਲੋਂ ਵਿਆਜ ਦਰ ’ਚ ਵਾਧਾ ਨਾ ਹੋਣ ਦੀ ਹੀ ਉਮੀਦ ਜਤਾਈ ਸੀ। ਕੇਂਦਰੀ ਬੈਂਕ ਸਾਲ ’ਚ ਅੱਠ ਵਾਰੀ ਵਿਆਜ ਦਰਾਂ ਤੈਅ ਕਰਦਾ ਹੈ, ਜੋ ਕਿ ਰਿਟੇਲ ਬੈਂਕਾਂ ਵਲੋਂ ਦਿੱਤੇ ਜਾਣ ਵਾਲੇ ਥੋੜੇ ਸਮੇਂ ਦੇ ਲੋਨਾਂ ਦੀ ਦਰ ਨੂੰ ਪ੍ਰਭਾਵਿਤ ਕਰਦੀਆਂ ਹਨ। ਬੈਂਕ ਦਾ ਅਨੁਮਾਨ ਹੈ ਕਿ 2025 ਤੱਕ ਆਰਥਿਕਤਾ ਇੰਨੀ ਕੁ ਠੰਡੀ ਹੋ ਜਾਵੇਗੀ ਕਿ ਮਹਿੰਗਾਈ ਦਰ 2% ਦੇ ਟੀਚੇ ‘ਤੇ ਆ ਜਾਵੇਗੀ। ਇਹ ਪੂਰਵ ਅਨੁਮਾਨ ਸੁਝਾਅ ਦਿੰਦਾ ਹੈ ਕਿ ਅਜਿਹਾ ਹੋਣ ਤੱਕ ਸ਼ਾਇਦ ਬੈਂਕ ਵਿਆਜ ਦਰ ’ਚ ਵਾਧਾ ਨਹੀਂ ਕਰੇਗਾ।
CANADA NEWS : ਬੈਂਕ ਆਫ਼ ਕੈਨੇਡਾ ਨੇ ਵਿਆਜ ਦਰ ’ਚ ਨਹੀਂ ਕੀਤਾ ਹੋਈ ਵਾਧਾ, 5 ਫੀਸਦੀ ‘ਤੇ ਰੱਖਿਆ ਬਰਕਰਾਰ
